Two Indian nationals arrested in Nepal with counterfeit Indian currency notes
ਨੇਪਾਲ ‘ਚ ਜਾਅਲੀ ਭਾਰਤੀ ਨੋਟਾਂ ਸਮੇਤ ਦੋ ਭਾਰਤੀ ਨਾਗਰਿਕ ਗ੍ਰਿਫ਼ਤਾਰ
ਕਾਠਮਾਂਡੂ (ਆਵਾਜ਼ਿ ਕੌਮ ਬਿਊਰੋ)- ਨੇਪਾਲ ਪੁਲਸ ਨੇ ਕੋਸ਼ੀ ਸੂਬੇ ਦੇ ਝਾਪਾ ਜ਼ਿਲ੍ਹੇ ਵਿੱਚ ਜਾਅਲੀ ਭਾਰਤੀ ਨੋਟ ਬਰਾਮਦ ਕਰਕੇ ਦੋ ਭਾਰਤੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਮੁਤਾਬਕ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਬਿਹਾਰ ਦੇ ਰਹਿਣ ਵਾਲੇ ਅਬਦੁਲ ਮਜੀਦ (25) ਅਤੇ ਰੁਬੇਦ ਆਲਮ (26) ਵਜੋਂ ਹੋਈ ਹੈ। ਪੁਲਸ ਨੇ ਦੱਸਿਆ ਕਿ ਦੋਵੇਂ ਮੁਲਜ਼ਮ ਭਾਰਤੀ ਨੰਬਰ ਪਲੇਟ ਵਾਲੀ ਮੋਟਰਸਾਈਕਲ ‘ਤੇ ਯਾਤਰਾ ਕਰ ਰਹੇ ਸਨ। ਤਲਾਸ਼ੀ ਦੌਰਾਨ ਉਨ੍ਹਾਂ ਕੋਲੋਂ 500 ਰੁਪਏ ਮੁੱਲ ਦੇ ਭਾਰਤੀ ਨੋਟਾਂ ਦੀਆਂ 70 ਨਕਲੀ ਕਾਪੀਆਂ (ਕੁੱਲ 35,000 ਨੇਪਾਲੀ ਰੁਪਏ ਦੇ ਮੁੱਲ ਦੇ ਜਾਅਲੀ ਨੋਟ) ਬਰਾਮਦ ਕੀਤੇ ਗਏ। ਪੁਲਸ ਨੇ ਬਰਾਮਦ ਕੀਤੇ ਨੋਟਾਂ ਦੀ ਜਾਂਚ ਅਤੇ ਪੁਸ਼ਟੀ ਲਈ ਉਨ੍ਹਾਂ ਨੂੰ ਨੇਪਾਲ ਰਾਸ਼ਟਰ ਬੈਂਕ ਦੀ ਵਿਰਾਟਨਗਰ ਸ਼ਾਖਾ ਵਿੱਚ ਭੇਜਿਆ, ਜਿੱਥੇ ਜਾਂਚ ਦੌਰਾਨ ਇਹ ਨੋਟ ਨਕਲੀ ਪਾਏ ਗਏ। ਫਿਲਹਾਲ ਪੁਲਸ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਲਈ ਦੋਵਾਂ ਮੁਲਜ਼ਮਾਂ ਨੂੰ ਪੰਜ ਦਿਨਾਂ ਦੀ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ।

