Shooting incident at singer Rihanna’s home: 14 charges, including attempted murder, framed against a 36-year-old woman
ਗਾਇਕਾ ਰਿਹਾਨਾ ਦੇ ਘਰ ‘ਤੇ ਗੋਲੀਬਾਰੀ ਦਾ ਮਾਮਲਾ: 36 ਸਾਲਾ ਮਹਿਲਾ ‘ਤੇ ਕਤਲ ਦੀ ਕੋਸ਼ਿਸ਼ ਸਣੇ 14 ਦੋਸ਼ ਤੈਅ
ਲਾਸ ਏਂਜਲਸ (ਆਵਾਜ਼ਿ ਕੌਮ ਬਿਊਰੋ)-ਗਾਇਕਾ ਰਿਹਾਨਾ ਅਤੇ ਉਨ੍ਹਾਂ ਦੇ ਸਾਥੀ ਰੈਪਰ ਏ. ਐੱਸ. ਏ. ਪੀ. ਰੌਕੀ ਦੇ ਬੇਵਰਲੀ ਹਿਲਜ਼ ਸਥਿਤ ਘਰ ’ਤੇ ਗੋਲੀਬਾਰੀ ਦੇ ਮਾਮਲੇ ਵਿਚ ਫਲੋਰਿਡਾ ਦੀ 36 ਸਾਲਾ ਮਹਿਲਾ ਇਵਾਨਾ ਲਿਸੇਟ ਓਰਟਿਜ਼ ਖ਼ਿਲਾਫ਼ ਕਤਲ ਦੀ ਕੋਸ਼ਿਸ਼ ਸਮੇਤ 14 ਗੰਭੀਰ ਅਪਰਾਧਿਕ ਦੋਸ਼ ਦਾਇਰ ਕੀਤੇ ਗਏ ਹਨ। ਲੌਸ ਏਂਜਲਸ ਕਾਊਂਟੀ ਦੇ ਇਕ ਜੱਜ ਨੇ ਬੁੱਧਵਾਰ ਨੂੰ ਦੋਸ਼ ਪੱਤਰ ਜਨਤਕ ਕੀਤਾ। ਓਰਲੈਂਡੋ ਨਿਵਾਸੀ ਓਰਟਿਜ਼ ਸੁਣਵਾਈ ਦੌਰਾਨ ਜੇਲ ਦੀ ਪੀਲੀ ਵਰਦੀ ਵਿਚ ਅਦਾਲਤ ਪਹੁੰਚੀ। ਉਸ ਨੇ ਕੇਵਲ ਆਪਣੇ ਵਕੀਲ ਨਾਲ ਗੱਲ ਕੀਤੀ। ਵਕੀਲ ਨੇ ਉਸ ਵਲੋਂ ਸਾਰੇ ਦੋਸ਼ਾਂ ਵਿਚ ਖ਼ੁਦ ਨੂੰ ਨਿਰਦੋਸ਼ ਦੱਸਿਆ। ਇਹ ਕਾਰਵਾਈ ਉਸ ਫ਼ੈਸਲੇ ਦੇ ਇਕ ਦਿਨ ਬਾਅਦ ਹੋਈ, ਜਿਸ ਵਿਚ ਇਕ ਹੋਰ ਜੱਜ ਨੇ ਓਰਟਿਜ਼ ਨੂੰ ਮੁਕੱਦਮੇ ਦਾ ਸਾਹਮਣਾ ਕਰਨ ਲਈ ਮਾਨਸਿਕ ਤੌਰ ’ਤੇ ਸਮਰੱਥ ਮੰਨਿਆ ਸੀ। ਗ੍ਰੈਂਡ ਜਿਊਰੀ ਨੇ 18 ਜੂਨ ਨੂੰ ਦੋਸ਼ ਤੈਅ ਕੀਤੇ ਸਨ ਪਰ ਉਸ ਦੀ ਮਾਨਸਿਕ ਸਮਰੱਥਾ ਨੂੰ ਲੈ ਕੇ ਚੱਲ ਰਹੀ ਪ੍ਰਕਿਰਿਆ ਕਾਰਨ ਇਨ੍ਹਾਂ ਨੂੰ ਲਗਭਗ 3 ਮਹੀਨਿਆਂ ਤੱਕ ਗੁਪਤ ਰੱਖਿਆ ਗਿਆ। ਅਧਿਕਾਰੀਆਂ ਅਨੁਸਾਰ 8 ਮਾਰਚ ਨੂੰ ਓਰਟਿਜ਼ ਟੈਸਲਾ ਕਾਰ ਰਾਹੀਂ ਬੇਵਰਲੀ ਹਿਲਜ਼ ਸਥਿਤ ਰਿਹਾਨਾ ਅਤੇ ਰੌਕੀ ਦੇ ਕੰਲੈਕਸ ਦੇ ਗੇਟ ਤੱਕ ਪਹੁੰਚੀ ਅਤੇ ਕਾਰ ਦੀ ਖਿੜਕੀ ਤੋਂ ਏ.ਆਰ.-15 ਸਟਾਈਲ ਦੀ ਰਾਈਫਲ ਕੱਢ ਕੇ ਘੱਟੋ-ਘੱਟ 20 ਗੋਲੀਆਂ ਚਲਾਈਆਂ। ਗੋਲੀਬਾਰੀ ਵਿਚ ਕੋਈ ਜ਼ਖ਼ਮੀ ਨਹੀਂ ਹੋਇਆ ਸੀ।

