IAF Chief AP Singh takes his final flight in a ‘Kiran’ aircraft! He is set to retire in a few days
IAF ਮੁਖੀ AP ਸਿੰਘ ਨੇ ‘ਕਿਰਨ’ ਜਹਾਜ਼ ‘ਚ ਭਰੀ ਆਖ਼ਰੀ ਉਡਾਣ ! ਕੁਝ ਦਿਨਾਂ ‘ਚ ਹੋਣਗੇ ਰਿਟਾਇਰ
New Delhi, (ਆਵਾਜ਼ਿ ਕੌਮ ਬਿਊਰੋ)-ਹਵਾਈ ਫੌਜ ਦੇ ਮੁਖੀ ਏਅਰ ਚੀਫ ਮਾਰਸ਼ਲ ਅਮਰ ਪ੍ਰੀਤ ਸਿੰਘ ਨੇ ਡੁੰਡੀਗਲ ’ਚ ਏਅਰ ਫੋਰਸ ਅਕੈਡਮੀ ਤੋਂ ਕਿਰਨ ਜਹਾਜ਼ ’ਚ ਵਰਦੀ ’ਚ ਆਪਣੀ ‘ਆਖਰੀ ਉਡਾਣ’ ਭਰੀ। ਉਨ੍ਹਾਂ ਨੇ ਇਸ ਨੂੰ ਇਕ ਚੱਕਰ ਪੂਰਾ ਹੋਣ ਵਜੋਂ ਦੱਸਿਆ ਤੇ ਕਿਹਾ ਕਿ ਇਸੇ ਹਵਾਈ ਜਹਾਜ਼ ਨੇ ਪਹਿਲੀ ਵਾਰ ਉਨ੍ਹਾਂ ਨੂੰ ਅਸਮਾਨ ’ਚ ਸੈਰ ਕਰਵਾਈ ਸੀ। ਏ.ਪੀ. ਸਿੰਘ ਲਈ ਇਹ ਉਡਾਣ ਇਕ ਭਾਵਨਾਤਮਕ ਪਲ ਸੀ। ਉਹ ਇਸੇ ਮਹੀਨੇ ਦੇ ਅੰਤ ’ਚ ਸੇਵਾਮੁਕਤ ਹੋ ਰਹੇ ਹਨ। ਉਨ੍ਹਾਂ ਆਪਣੇ ਉਸ ਇੰਸਟ੍ਰਕਟਰ ਵਿੰਗ ਕਮਾਂਡਰ (ਸੇਵਾਮੁਕਤ) ਵੀ.ਐੱਸ. ਕੋਛੜ ਨਾਲ ‘ਕਿਰਨ’ ਜਹਾਜ਼ ’ਚ ਉਡਾਣ ਭਰੀ, ਜਿਨ੍ਹਾਂ ਨੇ ਉਨ੍ਹਾਂ ਨੂੰ 40 ਸਾਲ ਪਹਿਲਾਂ ਇੰਡੀਅਨ ਏਅਰ ਫੋਰਸ ’ਚ ਟ੍ਰੇਨਿੰਗ ਦਿੱਤੀ ਸੀ।

