CBI unearths documents related to chemist license, wires related to fake murder case
CBI ਨੇ ਕੈਮਿਸਟ ਲਾਇਸੈਂਸ ਨਾਲ ਜੁੜੇ ਦਸਤਾਵੇਜ਼ ਫਰੋਲੇ, ਝੋਟਾ ਕਤਲ ਮਾਮਲੇ ਨਾਲ ਜੁੜੇ ਤਾਰ
ਮੋਹਾਲੀ (ਆਵਾਜ਼ਿ ਕੌਮ ਬਿਊਰੋ)-ਸੀ. ਬੀ. ਆਈ. ਟੀਮ ਸੈਕਟਰ-69 ’ਚ ਪੰਜਾਬ ਮੈਡੀਕਲ ਭਵਨ ਪਹੁੰਚੀ। ਇਸ ਦੌਰਾਨ ਫਾਰਮੇਸੀ ਵਿੰਗ ’ਚ ਪਰਵਿੰਦਰ ਸਿੰਘ ਉਰਫ਼ ਝੋਟਾ ਦੇ ਕਤਲ ਦੇ ਮਾਮਲੇ ’ਚ ਸੀ. ਬੀ. ਆਈ. ਵੱਲੋਂ ਦਰਜ ਐੱਫ. ਆਈ. ਆਰ. ਦੇ ਸਿਲਸਿਲੇ ’ਚ ਚੱਲ ਰਹੀ ਜਾਂਚ ਤਹਿਤ ਕਾਰਵਾਈ ਕੀਤੀ ਗਈ। ਜਾਂਚ ਏਜੰਸੀ ਨੂੰ ਸ਼ੱਕ ਹੈ ਕਿ ਫਾਰਮੇਸੀ ਵਿੰਗ ਦੇ ਕੁੱਝ ਅਫ਼ਸਰਾਂ ਨੇ ਕਥਿਤ ਤੌਰ ’ਤੇ ਕੈਮਿਸਟਾਂ ਨੂੰ ਲਾਇਸੈਂਸ ਜਾਰੀ ਕਰਨ ਦੀ ਪ੍ਰਕਿਰਿਆ ’ਚ ਲਾਪਰਵਾਹੀ ਵਰਤੀ ਹੈ। ਸੀ. ਬੀ. ਆਈ. ਇਹ ਵੀ ਜਾਂਚ ਕਰ ਰਹੀ ਹੈ ਕਿ ਅਸ਼ਵਨੀ ਕੁਮਾਰ ਸਮੇਤ ਹੋਰ ਕਿੰਨੇ ਕੈਮਿਸਟਾਂ ਨੂੰ ਲਾਇਸੈਂਸ ਜਾਰੀ ਕੀਤੇ ਗਏ ਜਾਂ ਉਨ੍ਹਾਂ ਦੇ ਲਾਇਸੈਂਸ ਤੈਅ ਪ੍ਰਕਿਰਿਆ ਦੀਆਂ ਸ਼ਰਤਾਂ ਪੂਰੀਆਂ ਕੀਤੇ ਬਿਨਾਂ ਬਹਾਲ ਕੀਤੇ ਗਏ। ਸੀ. ਬੀ. ਆਈ. ਟੀਮ ਨੇ ਮੰਗਲਵਾਰ ਰਾਤ ਕੁੱਝ ਦਸਤਾਵੇਜ਼ ਆਪਣੇ ਕਬਜ਼ੇ ’ਚ ਲਏ ਅਤੇ ਕੁੱਝ ਘੰਟਿਆਂ ਬਾਅਦ ਉੱਥੋਂ ਚਲੀ ਗਈ। ਫਿਲਹਾਲ, ਏਜੰਸੀ ਵੱਲੋਂ ਇਨ੍ਹਾਂ ਦੋਸ਼ਾਂ ਦੀ ਸੁਤੰਤਰ ਪੁਸ਼ਟੀ ਬਾਰੇ ਕੋਈ ਜਾਣਕਾਰੀ ਉਪਲੱਬਧ ਨਹੀਂ ਹੈ।

