Jhota Murder Case: Body kept in the mortuary for 16 days; freezer temperature being checked every two hours
ਝੋਟਾ ਕਤਲਕਾਂਡ : 16 ਦਿਨਾਂ ਤੋਂ ਮੋਰਚਰੀ ‘ਚ ਰੱਖੀ ਲਾਸ਼, ਫ੍ਰੀਜ਼ਰ ਦਾ ਤਾਪਮਾਨ ਹਰ ਦੋ ਘੰਟੇ ਬਾਅਦ ਹੋ ਰਿਹੈ ਚੈੱਕ
ਮਾਨਸਾ (ਆਵਾਜ਼ਿ ਕੌਮ ਬਿਊਰੋ)-ਮਾਨਸਾ ‘ਚ ਨਸ਼ਾ ਵਿਰੋਧੀ ਕਾਰਕੁੰਨ ਪਰਵਿੰਦਰ ਸਿੰਘ ਝੋਟਾ ਦੀ ਮੌਤ ਦੇ ਮਾਮਲੇ ‘ਚ ਇਨਸਾਫ਼ ਦੀ ਮੰਗ ਨੂੰ ਲੈ ਕੇ ਚੱਲ ਰਿਹਾ ਧਰਨਾ ਲਗਾਤਾਰ ਜਾਰੀ ਹੈ। ਪਰਵਿੰਦਰ ਸਿੰਘ ਝੋਟਾ ਦੀ ਲਾਸ਼ ਪਿਛਲੇ 16 ਦਿਨਾਂ ਤੋਂ ਮੋਰਚਰੀ ‘ਚ ਰੱਖੀ ਹੋਈ ਹੈ। ਪਰਿਵਾਰ ਅਤੇ ਸੰਘਰਸ਼ ਕਮੇਟੀ ਵੱਲੋਂ ਮੰਗਾਂ ਪੂਰੀਆਂ ਹੋਣ ਤੱਕ ਪੋਸਟਮਾਰਟਮ ਅਤੇ ਅੰਤਿਮ ਸਸਕਾਰ ਬਾਰੇ ਸਹਿਮਤੀ ਨਹੀਂ ਦਿੱਤੀ ਜਾ ਰਹੀ। ਲੰਬੇ ਸਮੇਂ ਤੋਂ ਲਾਸ਼ ਮੋਰਚਰੀ ‘ਚ ਰੱਖੇ ਜਾਣ ਕਾਰਨ ਫ੍ਰੀਜ਼ਰ ਦੇ ਤਾਪਮਾਨ ਦੀ ਹਰ ਦੋ ਘੰਟੇ ਬਾਅਦ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਲਾਸ਼ ਨੂੰ ਸੁਰੱਖਿਅਤ ਰੱਖਣ ਲਈ ਵੱਡੀਆਂ ਬੈਟਰੀਆਂ ਦੀ ਲੋੜ ਵੀ ਪੈ ਰਹੀ ਹੈ। ਪਰਵਿੰਦਰ ਸਿੰਘ ਝੋਟਾ ਨੂੰ ਇਨਸਾਫ਼ ਦਿਵਾਉਣ ਲਈ ਸੰਘਰਸ਼ ਕਰ ਰਹੀ ਕਮੇਟੀ ਵੱਲੋਂ ਮਾਮਲੇ ਦੀ ਸੀ. ਬੀ. ਆਈ. ਜਾਂਚ ਅਤੇ ਹੋਰ ਮੰਗਾਂ ਨੂੰ ਲੈ ਕੇ ਧਰਨਾ ਦਿੱਤਾ ਜਾ ਰਿਹਾ ਹੈ। ਹਾਲਾਂਕਿ ਮਾਮਲੇ ਦੀ ਜਾਂਚ ਸੀ. ਬੀ. ਆਈ. ਨੂੰ ਸੌਂਪੀ ਜਾ ਚੁੱਕੀ ਹੈ, ਪਰ ਪਰਿਵਾਰ ਅਤੇ ਸੰਘਰਸ਼ ਕਮੇਟੀ ਦੀਆਂ ਸਾਰੀਆਂ ਮੰਗਾਂ ’ਤੇ ਸਹਿਮਤੀ ਨਾ ਬਣਨ ਕਾਰਨ ਅੰਤਿਮ ਸਸਕਾਰ ਦਾ ਮਾਮਲਾ ਅਜੇ ਵੀ ਅਟਕਿਆ ਹੋਇਆ ਹੈ। ਇਸ ਕਾਰਨ ਮਾਨਸਾ ਵਿੱਚ ਇਨਸਾਫ਼ ਦੀ ਮੰਗ ਨੂੰ ਲੈ ਕੇ ਸੰਘਰਸ਼ ਲਗਾਤਾਰ ਜਾਰੀ ਹੈ।

