Major incident averted in Visakhapatnam; water enters naval warship INS Kesari, docked at the Naval Dockyard
ਵਿਸ਼ਾਖਾਪਟਨਮ ‘ਚ ਵੱਡਾ ਹਾਦਸਾ ਟਲਿਆ, ਨੇਵੀ ਡਾਕਯਾਰਡ ‘ਚ ਖੜ੍ਹੇ ਜੰਗੀ ਬੇੜੇ INS ਕੇਸਰੀ ‘ਚ ਵੜਿਆ ਪਾਣੀ
ਨਵੀਂ ਦਿੱਲੀ (ਆਵਾਜ਼ਿ ਕੌਮ ਬਿਊਰੋ)-ਵਿਸ਼ਾਖਾਪਟਨਮ ਸਥਿਤ ਨੇਵੀ ਡਾਕਯਾਰਡ ਵਿਚ ਖੜ੍ਹੇ ਭਾਰਤੀ ਸਮੁੰਦਰੀ ਫੌਜ ਦੇ ਜੰਗੀ ਬੇੜੇ ਆਈ. ਐੱਨ. ਐੱਸ. ਕੇਸਰੀ ਵਿਚ ਸ਼ਨੀਵਾਰ ਦੁਪਹਿਰ ਅਚਾਨਕ ਪਾਣੀ ਵੜਨ ਦੀ ਘਟਨਾ ਸਾਹਮਣੇ ਆਈ ਹੈ। ਭਾਰਤੀ ਸਮੁੰਦਰੀ ਫੌਜ ਦੇ ਬੁਲਾਰੇ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਬੁਲਾਰੇ ਨੇ ਸ਼ਾਮ ਨੂੰ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਇਕ ਪੋਸਟ ਵਿਚ ਕਿਹਾ ਕਿ ਇਸ ਘਟਨਾ ਵਿਚ ਕਿਸੇ ਦੇ ਜ਼ਖਮੀ ਹੋਣ ਜਾਂ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ। ਉਨ੍ਹਾਂ ਕਿਹਾ ਕਿ ਘਟਨਾ ਦਾ ਪਤਾ ਲੱਗਦਿਆਂ ਹੀ ਸੁਰੱਖਿਆ ਟੀਮ ਸਰਗਰਮ ਹੋ ਗਈ ਅਤੇ ਜਹਾਜ਼ ’ਚੋਂ ਪਾਣੀ ਕੱਢਣ ਦਾ ਕੰਮ ਫਿਲਹਾਲ ਜਾਰੀ ਹੈ।

