Rusted mortar shell found along canal bank in Jammu; neutralized
ਜੰਮੂ ’ਚ ਨਹਿਰ ਦੇ ਕਿਨਾਰੇ ਮਿਲਿਆ ਜੰਗਾਲ ਲੱਗਾ ਮੋਰਟਾਰ ਦਾ ਗੋਲਾ, ਕੀਤਾ ਨਕਾਰਾ
ਜੰਮੂ (ਆਵਾਜ਼ਿ ਕੌਮ ਬਿਊਰੋ)-ਜੰਮੂ ਦੇ ਕਾਨਾਚਕ ਇਲਾਕੇ ’ਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਪੰਜੌਰ ’ਚ ਇਕ ਨਹਿਰ ਦੇ ਕਿਨਾਰੇ ਜੰਗਾਲ ਲੱਗਾ ਮੋਰਟਾਰ ਦਾ ਗੋਲਾ ਮਿਲਿਆ। ਸਥਾਨਕ ਲੋਕਾਂ ਨੇ ਕਾਨਾਚਕ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ। ਸੂਚਨਾ ਮਿਲਣ ’ਤੇ ਪੁਲਸ ਨੇ ਬੰਬ ਜ਼ਾਇਆ ਕਰਨ ਵਾਲੀ ਟੀਮ ਨੂੰ ਮੌਕੇ ’ਤੇ ਬੁਲਾਇਆ। ਟੀਮ ਮੌਕੇ ‘ਤੇ ਪਹੁੰਚੀ। ਉਸ ਨੇ ਸਥਿਤੀ ਦਾ ਮੁਲਾਂਕਣ ਕੀਤਾ ਅਤੇ ਸਾਵਧਾਨੀ ਨਾਲ ਕਾਰਵਾਈ ਕਰਦਿਆਂ ਸਵੇਰੇ 11:55 ਵਜੇ ਦੇ ਕਰੀਬ 51 ਐੱਮ. ਐੱਮ. ਦੇ ਗੋਲੇ ਨੂੰ ਸਫਲਤਾਪੂਰਵਕ ਨਕਾਰਾ ਕਰ ਦਿੱਤਾ। ਸਮੇਂ ਸਿਰ ਹੋਈ ਕਾਰਵਾਈ ਨਾਲ ਇਕ ਵੱਡਾ ਖ਼ਤਰਾ ਟਲ ਗਿਆ। ਮੋਰਟਾਰ ਦਾ ਗੋਲਾ ਉੱਥੇ ਕਿਵੇਂ ਪਹੁੰਚਿਆ ਤੇ ਇਹ ਕਿੰਨਾ ਪੁਰਾਣਾ ਸੀ, ਸਬੰਧੀ ਪਤਾ ਨਹੀਂ ਲੱਗ ਸਕਿਆ।

