45 patients escape from de-addiction centre; chaos ensues following a youth’s suicide
ਨਸ਼ਾ ਮੁਕਤੀ ਕੇਂਦਰ ‘ਚੋਂ 45 ਮਰੀਜ਼ ਫਰਾਰ, ਨੌਜਵਾਨ ਦੀ ਖੁਦਕੁਸ਼ੀ ਮਗਰੋਂ ਪਈਆਂ ਭਾਜੜਾਂ
ਇੰਦੌਰ (ਆਵਾਜ਼ਿ ਕੌਮ ਬਿਊਰੋ)-ਮੱਧ ਪ੍ਰਦੇਸ਼ ਦੇ ਇੰਦੌਰ ਦੇ ਇਕ ਨਸ਼ਾ ਮੁਕਤੀ ਕੇਂਦਰ ਵਿਚ ਦਾਖਲ 24 ਸਾਲਾ ਨੌਜਵਾਨ ਨੇ ਸ਼ਨੀਵਾਰ ਨੂੰ ਕਥਿਤ ਤੌਰ ’ਤੇ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ, ਜਿਸ ਤੋਂ ਘਬਰਾ ਕੇ ਲੱਗਭਗ 45 ਮਰੀਜ਼ ਕੇਂਦਰ ਤੋਂ ਭੱਜ ਨਿਕਲੇ। ਪੁਲਸ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਮਰੀਜ਼ਾਂ ਦੇ ਕੇਂਦਰ ਤੋਂ ਭੱਜਣ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ ਹੈ। ਰਾਵਜੀ ਬਾਜ਼ਾਰ ਥਾਣਾ ਮੁਖੀ ਮਨੀਸ਼ ਮਿਸ਼ਰਾ ਨੇ ਦੱਸਿਆ ਕਿ ਫਾਹਾ ਲਗਾ ਕੇ ਖੁਦਕੁਸ਼ੀ ਕਰਨ ਵਾਲੇ ਮਰੀਜ਼ ਦੀ ਪਛਾਣ ਸਚੇਂਦਰ ਲੋਧੀ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਲੋਧੀ ਨਸ਼ਾ ਮੁਕਤੀ ਕੇਂਦਰ ਵਿਚ ਚੱਲ ਰਹੀ ਮੈਡੀਟੇਸ਼ਨ ਦੀ ਕਲਾਸ ਦੌਰਾਨ ਬੇਚੈਨੀ ਮਹਿਸੂਸ ਹੋਣ ਦੀ ਗੱਲ ਕਹਿ ਕੇ ਆਪਣੇ ਕਮਰੇ ਵਿਚ ਚਲਾ ਗਿਆ ਸੀ। ਇਸ ਤੋਂ ਬਾਅਦ ਫਾਹੇ ਨਾਲ ਉਸ ਦੀ ਲਾਸ਼ ਲਟਕਦੀ ਮਿਲੀ। ਥਾਣਾ ਮੁਖੀ ਨੇ ਕਿਹਾ ਕਿ ਲੋਧੀ ਦੀ ਖੁਦਕੁਸ਼ੀ ਦੇ ਕਾਰਨਾਂ ਦਾ ਫਿਲਹਾਲ ਪਤਾ ਨਹੀਂ ਲੱਗ ਸਕਿਆ ਹੈ ਅਤੇ ਮੌਕੇ ਤੋਂ ਕੋਈ ਸੁਸਾਈਡ ਨੋਟ ਵੀ ਨਹੀਂ ਮਿਲਿਆ ਹੈ।

