Attack on Qatari LNG tanker ‘Al Mayda’ near the Strait of Hormuz while en route to Pakistan
ਹੌਰਮੁਜ਼ ਜਲਡਮਰੂ ਨੇੜੇ ਪਾਕਿ ਜਾ ਰਹੇ ਕਤਰ ਦੇ LNG ਟੈਂਕਰ ‘ਅਲ ਮਾਇਦਾ’ ‘ਤੇ ਹਮਲਾ
Tehran, (ਆਵਾਜ਼ਿ ਕੌਮ ਬਿਊਰੋ)-ਹੌਰਮੁਜ਼ ਜਲਡਮਰੂ ਨੇੜੇ ਪਾਕਿਸਤਾਨ ਵੱਲ ਜਾ ਰਹੇ ਕਤਰ ਦੇ ਐਲਐਨਜੀ ਟੈਂਕਰ ‘ਅਲ ਮਾਇਦਾ’ ‘ਤੇ ਹਮਲਾ ਕੀਤਾ ਗਿਆ, ਜਿਸ ਨੂੰ ਈਰਾਨੀ ਅਧਿਕਾਰੀਆਂ ਤੋਂ ਸੁਰੱਖਿਅਤ ਰਸਤੇ ਦੀ ਮਨਜ਼ੂਰੀ ਮਿਲੀ ਸੀ। ਬਲੂਮਬਰਗ ਦੀ ਇਕ ਰਿਪੋਰਟ ਮੁਤਾਬਕ ਪਾਕਿਸਤਾਨ ਦੀ ਸਰਕਾਰ ਨੇ ਇਸ ਰਾਸਤੇ ਤੋਂ ਕਤਲ ਦੀ ਗੈਸ ਲਾਉਣ ਲਈ ਈਰਾਨੀ ਅਧਿਕਾਰੀਆਂ ਨਾਲ ਕੂਟਨੀਤਕ ਗੱਲਬਾਕ ਕਰਕੇ ਸੁਰੱਖਿਅਤ ਰਾਸਤਾ ਯਕੀਨੀ ਬਣਾਇਆ ਸੀ ਅਤੇ ਈਰਾਨ ਦੀ ਇਸ ਯਾਤਰਾ ਨੂੰ ਹਰੀ ਝੰਡੀ ਵੀ ਦਿੱਤੀ ਸੀ। ਇਸ ਦੇ ਬਾਵਜੂਦ ਪ੍ਰਵਾਨਗੀ ਮਿਲਣ ਤੋਂ ਕੁਝ ਘੰਟਿਆਂ ਬਾਅਦ ਹੀ ਜਹਾਜ਼ ‘ਤੇ ਪ੍ਰੋਜੈਕਟਾਈਲਾਂ ਜਾਂ ਗੋਲੀਬਾਰੀ ਨਾਲ ਹਮਲਾ ਕੀਤਾ ਗਿਆ। ਹਮਲੇ ਤੋਂ ਬਾਅਦ ਛੇ ਭਾਰਤੀ ਨਾਗਰਿਕਾਂ ਸਮੇਤ ਸਾਰੇ 25 ਚਾਲਕ ਦਲ ਦੇ ਮੈਂਬਰ ਸੁਰੱਖਿਅਤ ਹਨ। ਪ੍ਰੋਜੈਕਟਾਈਲ ਹਮਲੇ ਤੋਂ ਬਾਅਦ ਜਹਾਜ਼ ਨੂੰ ਕੁਝ ਨੁਕਸਾਨ ਹੋਇਆ ਹੈ ਪਰ ਇਹ ਅਜੇ ਵੀ ਕਾਰਜਸ਼ੀਲ ਹੈ। ਹਾਲਾਂਕਿ, ਸੁਰੱਖਿਆ ਕਾਰਨਾਂ ਕਰਕੇ ਟੈਂਕਰ ਨੇ ਆਪਣਾ ਰਸਤਾ ਬਦਲ ਲਿਆ ਅਤੇ ਫਾਰਸ ਦੀ ਖਾੜੀ ਵੱਲ ਵਾਪਸ ਪਰਤ ਗਿਆ। ਹੋਰਮੁਜ਼ ਜਲਡਮਰੂ ਰਾਹੀਂ ਸ਼ਿਪਿੰਗ ਪਹਿਲਾਂ ਹੀ ਮੱਧ ਪੂਰਬ ਵਿੱਚ ਚੱਲ ਰਹੇ ਸੰਘਰਸ਼ ਤੋਂ ਪ੍ਰਭਾਵਿਤ ਹੈ। ਪਾਕਿਸਤਾਨ ਗੰਭੀਰ ਊਰਜਾ ਸੰਕਟ ਦਾ ਸਾਹਮਣਾ ਕਰ ਰਿਹਾ ਹੈ ਅਤੇ ਇਸ ਮਾਲ ਦੇ ਨਾ ਪਹੁੰਚਣ ਕਾਰਨ, ਉਸਨੂੰ ਮੌਕੇ ‘ਤੇ ਬਾਜ਼ਾਰ ਵਿੱਚ ਤਿੰਨ ਗੁਣਾ ਤੋਂ ਵੱਧ ਕੀਮਤ ‘ਤੇ ਗੈਸ ਖਰੀਦਣੀ ਪੈ ਸਕਦੀ ਹੈ। ਕਤਰ ਸਰਕਾਰ ਨੇ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ ਅਤੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸਾਊਦੀ ਅਰਬ ਨੇ ਵੀ ਇਸ ਖ਼ਤਰਨਾਕ ਕਦਮ ਦੀ ਆਲੋਚਨਾ ਕੀਤੀ ਹੈ ਜੋ ਵਿਸ਼ਵਵਿਆਪੀ ਊਰਜਾ ਸਪਲਾਈ ਵਿੱਚ ਵਿਘਨ ਪਾ ਸਕਦਾ ਹੈ। ਇਹ ਫਿਲਹਾਲ ਸਪੱਸ਼ਟ ਨਹੀਂ ਹੈ ਕਿ ਹਮਲੇ ਪਿੱਛੇ ਕੌਣ ਸੀ।

