Missile attack on oil tanker; 22 crew members, including 19 Indians, safely evacuated
ਤੇਲ ਟੈਂਕਰ ’ਤੇ ਮਿਜ਼ਾਈਲ ਹਮਲਾ, 19 ਭਾਰਤੀਆਂ ਸਮੇਤ ਅਮਲੇ ਦੇ 22 ਮੈਂਬਰ ਸੁਰੱਖਿਅਤ ਬਾਹਰ ਕੱਢੇ
ਨਵੀਂ ਦਿੱਲੀ (ਆਵਾਜ਼ਿ ਕੌਮ ਬਿਊਰੋ)-ਮੀਨਾ ਸਾਕਰ ਦੇ ਨੇੜੇ ਮੌਜੂਦ ਲਾਇਬੇਰੀਆ ਦੇ ਝੰਡੇ ਵਾਲੇ ਇਕ ਕੱਚੇ ਤੇਲ ਦੇ ਟੈਂਕਰ ’ਤੇ 11 ਨਵੰਬਰ ਨੂੰ ਇਕ ਮਿਜ਼ਾਈਲ ਨਾਲ ਹਮਲਾ ਕੀਤਾ ਗਿਆ। ਜਹਾਜ਼ਰਾਨੀ ਮੰਤਰੀ ਸਰਬਾਨੰਦ ਸੋਨੋਵਾਲ ਨੇ ਦੱਸਿਆ ਕਿ ਜਹਾਜ਼ ’ਤੇ 19 ਭਾਰਤੀ ਸਵਾਰ ਸਨ। ਸੋਨੋਵਾਲ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਇਕ ਪੋਸਟ ’ਚ ਦੱਸਿਆ ਕਿ ਯੂ. ਏ. ਈ. ਦੇ ਕੋਸਟ ਗਾਰਡ ਫੋਰਸ ਨੇ ‘ਐੱਮ. ਟੀ. ਡੋਮਿਨਿਕਾ ਪ੍ਰਾਸਪੈਰਿਟੀ’ ਦੇ ਅਮਲੇ ਦੇ ਸਾਰੇ 22 ਮੈਂਬਰਾਂ ਨੂੰ ਤੁਰੰਤ ਸੁਰੱਖਿਅਤ ਬਾਹਰ ਕੱਢ ਲਿਆ ਹੈ। ‘ਸਾਡੇ ਸਾਰੇ 19 ਨਾਗਰਿਕ ਪੂਰੀ ਤਰ੍ਹਾਂ ਸੁਰੱਖਿਅਤ ਹਨ ਅਤੇ ਉਨ੍ਹਾਂ ਨੂੰ ਕੋਈ ਸੱਟ ਨਹੀਂ ਲੱਗੀ ਹੈ।’ ਉਨ੍ਹਾਂ ਕਿਹਾ, ‘‘ਅਸੀਂ ਜਹਾਜ਼ ਪ੍ਰਬੰਧਨ ਕੰਪਨੀ ਦੇ ਲਗਾਤਾਰ ਸੰਪਰਕ ’ਚ ਹਾਂ ਤਾਂ ਜੋ ਉਨ੍ਹਾਂ ਦੀ ਸੁਰੱਖਿਆ ਅਤੇ ਸਾਜ਼ੋ-ਸਾਮਾਨ ਸਬੰਧੀ ਸਹਾਇਤਾ ਯਕੀਨੀ ਬਣਾਈ ਜਾ ਸਕੇ।’’

