Balloon resembling an aircraft with ‘PIA’ written on it found in Jammu
ਜੰਮੂ ’ਚ ‘PIA’ ਲਿਖਿਆ ਜਹਾਜ਼ ਵਰਗਾ ਗੁਬਾਰਾ ਮਿਲਿਆ
ਜੰਮੂ (ਆਵਾਜ਼ਿ ਕੌਮ ਬਿਊਰੋ)- ਜੰਮੂ ਕਸ਼ਮੀਰ ‘ਚ ਪੌਨੀਚੱਕ ਪੁਲਸ ਚੌਕੀ ਦੇ ਅਧਿਕਾਰ ਖੇਤਰ ’ਚ ਆਉਂਦੇ ਰਣਜੀਤਪੁਰਾ, ਗੋਲ ਗੁੱਜਰਾਲ ਇਲਾਕੇ ’ਚ ਜਹਾਜ਼ ਵਰਗਾ ਦਿਖਾਈ ਦੇਣ ਵਾਲਾ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ (ਪੀ. ਆਈ. ਏ.) ਲਿਖਿਆ ਗੁਬਾਰਾ ਮਿਲਣ ਨਾਲ ਸਥਾਨਕ ਲੋਕਾਂ ’ਚ ਦਹਿਸ਼ਤ ਫੈਲ ਗਈ। ਸੂਚਨਾ ਮਿਲਦੇ ਹੀ ਮੌਕੇ ’ਤੇ ਪਹੁੰਚੀ ਪੁਲਸ ਨੇ ਗੁਬਾਰੇ ਨੂੰ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ, ਰਣਜੀਤਪੁਰਾ, ਗੋਲ ਗੁੱਜਰਾਲ ਵਾਸੀ ਮਨਜੀਤ ਸਿੰਘ ਨੇ ਆਪਣੇ ਖੇਤਾਂ ’ਚ ਇਕ ਗੁਬਾਰਾ ਡਿੱਗਿਆ ਹੋਇਆ ਦੇਖਿਆ। ਉਸ ’ਤੇ ਪੀ. ਆਈ. ਏ. ਦੇ ਨਾਲ ਉਰਦੂ ਭਾਸ਼ਾ ’ਚ ਵੀ ਕੁਝ ਲਿਖਿਆ ਹੋਇਆ ਸੀ। ਉਨ੍ਹਾਂ ਨੇ ਤੁਰੰਤ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਸੂਚਨਾ ਮਿਲਣ ’ਤੇ ਪੁਲਸ ਟੀਮ ਮੌਕੇ ’ਤੇ ਪਹੁੰਚੀ ਅਤੇ ਜਾਂਚ ਤੋਂ ਬਾਅਦ ਗੁਬਾਰੇ ਨੂੰ ਆਪਣੇ ਕਬਜ਼ੇ ’ਚ ਲੈ ਲਿਆ।

