Major action by the ED! Wanted Ukrainian national brought to India from Romania
ED ਦੀ ਵੱਡੀ ਕਾਰਵਾਈ ! ਵਾਂਟੇਡ ਯੂਕ੍ਰੇਨੀ ਨਾਗਰਿਕ ਨੂੰ ਰੋਮਾਨੀਆ ਤੋਂ ਲਿਆਂਦਾ ਭਾਰਤ
ਨਵੀਂ ਦਿੱਲੀ (ਆਵਾਜ਼ਿ ਕੌਮ ਬਿਊਰੋ)-ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਮੁੰਬਈ ’ਚ ਨਿਵੇਸ਼ਕਾਂ ਨਾਲ ਕਥਿਤ ਰੂਪ ’ਚ ਧੋਖਾਦੇਹੀ ਕਰਨ ਤੇ ਮਨੀ ਲਾਂਡਰਿੰਗ ਦੇ ਮਾਮਲੇ ਚ ਰੋਮਾਨੀਆ ਤੋਂ ਇਕ ਯੂਕ੍ਰੇਨੀ ਨਾਗਰਿਕ ਨੂੰ ਭਾਰਤ ਲਿਆਂਦਾ ਹੈ। ਮੁਲਜ਼ਮ ਜਿਸ ਦੀ ਪਛਾਣ ਓਲੇਕਸੈਂਡਰ ਜਾਪੀਚੇਂਕੋ ਉਰਫ਼ ਐਲੇਕਸ ਵਜੋਂ ਹੋਈ ਹੈ, 2025 ਦੇ ਟੋਰੇਸ ਜਿਊਲਰੀ ਦੇ ਮਾਮਲੇ ’ਚ ਲੋੜੀਂਦਾ ਹੈ। ਇੰਟਰਪੋਲ ਨੇ ਜਾਪੀਚੇਂਕੋ ਵਿਰੁੱਧ ਰੈੱਡ ਨੋਟਿਸ ਜਾਰੀ ਕੀਤਾ ਸੀ। ਅਧਿਕਾਰੀਆਂ ਨੇ ਇਸ ਨੂੰ ਇਕ ਦੁਰਲੱਭ ਮਾਮਲਾ ਦੱਸਿਆ ਜਿਸ ’ਚ ਇਕ ਵਿਦੇਸ਼ੀ ਨਾਗਰਿਕ ਨੂੰ ਅਪਰਾਧਿਕ ਜਾਂਚ ਦੇ ਸਬੰਧ ’ਚ ਭਾਰਤ ਹਵਾਲੇ ਕੀਤਾ ਗਿਆ ਹੈ। ਈਡੀ ਨੇ ਇਹ ਮਾਮਲਾ ਮਨੀ ਲਾਂਡਰਿੰਗ ਰੋਕਥਾਮ ਐਕਟ (ਪੀਐੱਮਐੱਲਏ) ਦੇ ਪਲੈਟੀਨਮ ਹੌਰਨ ਪ੍ਰਾਈਵੇਟ ਲਿਮਟਿਡ ਖ਼ਿਲਾਫ਼ ਦਰਜ ਕੀਤਾ ਹੈ। ਇਹ ਕੰਪਨੀ ਟੋਰੇਸ ਜਿਊਲਰੀ ਬ੍ਰਾਂਡ ਦੇ ਨਾਂ ਨਾਲ ਕਾਰੋਬਾਰ ਕਰਦੀ ਸੀ। ਦੋਸ਼ ਹੈ ਕਿ ਕੰਪਨੀ ਨੇ ਗਾਹਕਾਂ ਨੂੰ ਮੋਈਸਾਨਾਈਟ ਹੀਰੇ ਤੇ ਹੋਰ ਗਹਿਣੇ ਵੇਚਣ ਦੇ ਨਾਂ ‘ਤੇ ਉਨ੍ਹਾਂ ਤੋਂ ਵੱਡੀ ਰਕਮ ਨਕਦ ‘ਚ ਜਮ੍ਹਾ ਕਰਵਾਈ ਅਤੇ ਬਾਅਦ ‘ਚ ਉਨ੍ਹਾਂ ਨਾਲ ਧੋਖਾਧੜੀ ਕੀਤੀ।

Major action by the ED! Wanted Ukrainian national brought to India from Romania
