School children fall ill due to toxic air, parents lose sleep in Delhi due to online-offline studies
ਜ਼ਹਿਰੀਲੀ ਹਵਾ ਨਾਲ ਬੀਮਾਰ ਹੋਏ ਸਕੂਲੀ ਬੱਚੇ, Online-Offine ਪੜ੍ਹਾਈ ਨਾਲ ਦਿੱਲੀ ‘ਚ ਉੱਡੀ ਮਾਪਿਆਂ ਦੀ ਨੀਂਦ
ਨਵੀਂ ਦਿੱਲੀ (ਆਵਾਜ਼ਿ ਕੌਮ ਬਿਊਰੋ)- ਦਿੱਲੀ ਦੀ ਹਵਾ ਦੀ ਗੁਣਵੱਤਾ ਲਗਾਤਾਰ ਖ਼ਰਾਬ ਤੋਂ ਬਹੁਤ ਖ਼ਰਾਬ ਹੋ ਰਹੀ ਹੈ, ਜਿਸ ਕਾਰਨ ਮਾਪੇ ਆਪਣੇ ਬੱਚਿਆਂ ਵਿਚ ਲਗਾਤਾਰ ਵਾਰ-ਵਾਰ ਖੰਘ, ਸਾਹ ਨਾਲ ਸਬੰਧੀ ਸਮੱਸਿਆਵਾਂ ਅਤੇ ਲਾਗਾਂ ਦੀ ਸ਼ਿਕਾਇਤ ਕਰ ਰਹੇ ਹਨ। ਇਸ ਤੋਂ ਇਲਾਵਾ ਹਾਈਬ੍ਰਿਡ ਕਲਾਸਾਂ ਦੇ ਅਨਿਸ਼ਚਿਤ ਸ਼ਡਿਊਲ ਕਾਰਨ ਕੰਮ ਕਰਨ ਵਾਲੇ ਮਾਪਿਆਂ ਲਈ ਆਪਣੇ ਬੱਚਿਆਂ ਦੀ ਸਿਹਤ ਅਤੇ ਸਿੱਖਿਆ ਵਿਚਾਲੇ ਸੰਤੁਲਨ ਬਣਾਉਣਾ ਚੁਣੌਤੀਪੂਰਨ ਹੋ ਗਿਆ। ਸ਼ਾਲੀਮਾਰ ਬਾਗ ਸਥਿਤ ਮਾਡਰਨ ਪਬਲਿਕ ਸਕੂਲ ਵਿੱਚ ਪੜ੍ਹ ਰਹੇ ਇੱਕ ਬੱਚੇ ਦੀ ਮਾਂ ਨੇ ਕਿਹਾ ਕਿ ਹਾਈਬ੍ਰਿਡ ਕਲਾਸਾਂ ਨੇ ਕੰਮਕਾਜੀ ਮਾਪਿਆਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਉਨ੍ਹਾਂ ਨੂੰ ਦਫ਼ਤਰੀ ਜ਼ਿੰਮੇਵਾਰੀਆਂ ਦੇ ਨਾਲ-ਨਾਲ ਘਰ ਬੈਠੇ ਆਪਣੇ ਬੱਚਿਆਂ ਦੀ ਆਨਲਾਈਨ ਪੜ੍ਹਾਈ ਦਾ ਪ੍ਰਬੰਧ ਵੀ ਕਰਨਾ ਪੈਂਦਾ ਹੈ। ਸਕੂਲਾਂ ਵਿਚ ਪੰਜਵੀਂ ਜਮਾਤ ਤੱਕ ਹਾਈਬ੍ਰਿਡ ਤਰੀਕੇ ਨਾਲ ਪੜ੍ਹਾਈ ਕਰਵਾਉਣ ਦੇ ਫੈਸਲੇ ਤੋਂ ਬਾਅਦ ਮਾਪਿਆਂ ਦਾ ਕਹਿਣਾ ਹੈ ਕਿ ਆਨਲਾਈਨ ਅਤੇ ਆਫਲਾਈਨ ਕਲਾਸਾਂ ਵਿਚ ਵਾਰ-ਵਾਰ ਕੀਤੇ ਜਾਣ ਵਾਲੇ ਬਦਲਾਅ ਅਤੇ ਸਕੂਲਾਂ ਵਲੋਂ ਸਮੇਂ ‘ਤੇ ਸੂਚਨਾ ਨਾ ਮਿਲਣ ਨਾਲ ਬੱਚਿਆਂ ਦੀ ਪੜ੍ਹਾਈ ਦੇ ਨਾਲ-ਨਾਲ ਰੋਜ਼ਾਨਾਂ ਦੇ ਕੰਮ ਪ੍ਰਭਾਵਿਤ ਹੋ ਰਹੇ ਹਨ। ਸਕੂਲਾਂ ਦੇ ਸਮੇਂ ਅਤੇ ਹਾਜ਼ਰੀ ਸਬੰਧੀ ਅਨਿਸ਼ਚਿਤਤਾ ਨੂੰ ਲੈ ਕੇ ਕੰਮਕਾਜੀ ਮਾਪਿਆਂ ਨੂੰ ਵੀ ਆਪਣੇ ਰੋਜ਼ਾਨਾ ਦੇ ਕੰਮਕਾਜ ਦੀ ਯੋਜਨਾ ਬਣਾਉਣ ਵਿੱਚ ਮੁਸ਼ਕਲ ਆ ਰਹੀ ਹੈ। ਕਈ ਮਾਪਿਆਂ ਨੇ ਦੱਸਿਆ ਕਿ ਮੌਸਮ ਵਿਚ ਬਦਲਾਅ ਹੋਣ ਕਾਰਨ ਉਨ੍ਹਾਂ ਦੇ ਬੱਚੇ ਨੱਕ ਬੰਦ ਹੋਣ, ਵਾਰ-ਵਾਰ ਖੰਘ-ਜ਼ੁਕਾਮ, ਗਲੇ ਦੀਆਂ ਬੀਮਾਰੀਆਂ ਅਤੇ ਊਰਜਾ ਦੀ ਘਾਟ ਵਰਗੀਆਂ ਸਮੱਸਿਆ ਨਾਲ ਜੂਝ ਰਹੇ ਹਨ। ਉਨ੍ਹਾਂ ਕਿਹਾ, “ਸਾਨੂੰ ਦਫ਼ਤਰ ਜਾਂਦੇ ਸਮੇਂ ਘਰ ਵਿੱਚ ਬੱਚਿਆਂ ਲਈ ਪ੍ਰਬੰਧ ਕਰਨੇ ਪੈਂਦੇ ਹਨ। ਸਕੂਲ ਦੇ ਸਮੇਂ ਵਿੱਚ ਵਾਰ-ਵਾਰ ਬਦਲਾਅ ਯੋਜਨਾਬੰਦੀ ਨੂੰ ਮੁਸ਼ਕਲ ਬਣਾਉਂਦੇ ਹਨ। ਸਾਰੀਆਂ ਕਲਾਸਾਂ ਵਿੱਚ ਬੱਚਿਆਂ ਦੀ ਨਿਯਮਤ ਹਾਜ਼ਰੀ ਨੂੰ ਯਕੀਨੀ ਬਣਾਉਣਾ ਵੀ ਮੁਸ਼ਕਲ ਹੈ।” ਵਸੰਤ ਵਿਹਾਰ ਦੇ ਚਿਨਮਯਾ ਵਿਦਿਆਲਿਆ ਵਿੱਚ ਪੰਜਵੀਂ ਜਮਾਤ ਦੀ ਇੱਕ ਵਿਦਿਆਰਥਣ ਦੀ ਮਾਂ ਨੇ ਕਿਹਾ ਕਿ ਦਿੱਲੀ-ਐਨਸੀਆਰ ਵਿੱਚ ਹਰ ਸਾਲ ਇਸ ਸਮੇਂ ਮੌਸਮ ਨਾਲ ਸਬੰਧਤ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਇਨ੍ਹੀਂ ਦਿਨੀਂ ਬੱਚਿਆਂ ਨੂੰ ਸਕੂਲ ਭੇਜਣ ਲਈ N95 ਫੇਸ ਮਾਸਕ ਪਹਿਨਣਾ ਅਤੇ ਇਮਿਊਨਿਟੀ ਅਤੇ ਊਰਜਾ ਵਧਾਉਣ ਵਾਲਾ ਭੋਜਨ ਦੇਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਅਨੁਸਾਰ, ਬੱਚੇ ਥਕਾਵਟ, ਨੱਕ ਬੰਦ ਹੋਣ ਅਤੇ ਵਾਰ-ਵਾਰ ਗਲੇ ਦੇ ਇਨਫੈਕਸ਼ਨ ਨਾਲ ਜੂਝ ਰਹੇ ਹਨ। ਹਾਈਬ੍ਰਿਡ ਸਿੱਖਿਆ ਨੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੋਵਾਂ ਲਈ ਮੁਸ਼ਕਲਾਂ ਵਧਾ ਦਿੱਤੀਆਂ ਹਨ। ਸਿਲੇਬਸ ਪੂਰਾ ਕਰਨਾ ਅਤੇ ਪ੍ਰੀਖਿਆਵਾਂ ਦੀ ਤਿਆਰੀ ਆਨਲਾਈਨ ਕਰਨਾ, ਖਾਸ ਕਰਕੇ ਉੱਚ ਜਮਾਤਾਂ ਵਿੱਚ, ਹਮੇਸ਼ਾ ਪ੍ਰਭਾਵਸ਼ਾਲੀ ਨਹੀਂ ਹੁੰਦਾ। ਰਾਜੌਰੀ ਗਾਰਡਨ ਦੇ ਸਰਵੋਦਿਆ ਕੰਨਿਆ ਵਿਦਿਆਲਿਆ ਵਿੱਚ ਪੜ੍ਹ ਰਹੀ ਇੱਕ ਵਿਦਿਆਰਥਣ ਦੇ ਮਾਤਾ-ਪਿਤਾ ਨੇ ਵੀ ਨਿਯਮਤ ਕਲਾਸਾਂ ਦੇ ਵਿਘਨ ‘ਤੇ ਚਿੰਤਾ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਉਸਦੀ ਧੀ ਨਿਯਮਿਤ ਤੌਰ ‘ਤੇ ਕਲਾਸਾਂ ਵਿੱਚ ਨਹੀਂ ਜਾ ਸਕਦੀ, ਜਿਸ ਕਾਰਨ ਪ੍ਰੀਖਿਆਵਾਂ ਨੇੜੇ ਆਉਣ ਨਾਲ ਉਸਦੀ ਪੜ੍ਹਾਈ ਪ੍ਰਭਾਵਿਤ ਹੋ ਰਹੀ ਹੈ। ਛੇਵੀਂ ਜਮਾਤ ਦੇ ਇੱਕ ਵਿਦਿਆਰਥੀ ਦੇ ਪਿਤਾ ਨੇ ਕਿਹਾ, “ਹਰ ਸਾਲ ਇਸ ਸਮੇਂ ਬੱਚਿਆਂ ਦੀ ਪੜ੍ਹਾਈ ਪ੍ਰਭਾਵਿਤ ਹੁੰਦੀ ਹੈ। ਦੀਵਾਲੀ ਤੋਂ ਪਹਿਲਾਂ ਅਤੇ ਬਾਅਦ ਵਿੱਚ ਨਿਯਮਤ ਕਲਾਸਾਂ ਨਹੀਂ ਚੱਲਦੀਆਂ ਅਤੇ ਵਿਦਿਆਰਥੀ ਲਗਾਤਾਰ ਪੜ੍ਹਾਈ ਨਹੀਂ ਕਰ ਸਕਦੇ। ਪ੍ਰੀਖਿਆਵਾਂ ਨੇੜੇ ਹਨ, ਇਸ ਲਈ ਅਸੀਂ ਉਨ੍ਹਾਂ ਦੀ ਤਿਆਰੀ ਬਾਰੇ ਚਿੰਤਤ ਹਾਂ।”

