The duo of PM Shehbaz and Munir is the most influential among Muslims! They were also in the top 5 last year…
ਮੁਸਲਮਾਨਾਂ ‘ਚ ਸਭ ਤੋਂ ਪ੍ਰਭਾਵਸ਼ਾਲੀ ਹੈ PM ਸ਼ਹਿਬਾਜ਼ ਤੇ ਮੁਨੀਰ ਦੀ ਜੋੜੀ ! ਪਿਛਲੇ ਸਾਲ ਟਾਪ-5 ‘ਚ ਵੀ…
Islamabad, (ਆਵਾਜ਼ਿ ਕੌਮ ਬਿਊਰੋ)-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਅਤੇ ਫ਼ੌਜ ਮੁਖੀ ਆਸਿਮ ਮੁਨੀਰ ਦੀ ਜੋੜੀ ਦੁਨੀਆ ਦੇ ਮੁਸਲਮਾਨਾਂ ਵਿਚ ਸਭ ਤੋਂ ਪ੍ਰਭਾਵਸ਼ਾਲੀ ਮੰਨੀ ਗਈ ਹੈ। ਜਾਰਡਨ ਦੇ ਥਿੰਕ ਟੈਂਕ ਰਾਇਲ ਇਸਲਾਮਿਕ ਸਟ੍ਰੈਟੇਜਿਕ ਸਟੱਡੀਜ਼ ਸੈਂਟਰ ਦੀ ਸੂਚੀ ’ਚ ਇਸ ਜੋੜੀ ਨੂੰ ਪਹਿਲਾ ਸਥਾਨ ਦਿੱਤਾ ਗਿਆ ਹੈ। ਇਨ੍ਹਾਂ ਦੋਵਾਂ ਤੋਂ ਇਲਾਵਾ ਸਾਊਦੀ ਕਿੰਗ ਸਲਮਾਨ, ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਅਤੇ ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤੈਯਪ ਏਰਦੋਗਨ ਨੂੰ ਵੀ ਸਾਂਝੇ ਤੌਰ ’ਤੇ ਪਹਿਲਾ ਸਥਾਨ ਦਿੱਤਾ ਗਿਆ ਹੈ। ਹਾਲਾਂਕਿ ਇਸੇ ਥਿੰਕ ਟੈਂਕ ਦੀ ਪਿਛਲੇ ਸਾਲ ਦੀ ਸੂਚੀ ਵਿਚ ਇਹ ਜੋੜੀ ਟਾਪ ਫਾਈਵ ਵਿਚ ਵੀ ਨਹੀਂ ਸੀ। ਇਸ ਜੋੜੀ ਨੂੰ ਸ਼ਾਮਲ ਕਰਨ ਦੀ ਵਜ੍ਹਾ ਪਾਕਿਸਤਾਨ, ਸਾਊਦੀ ਅਤੇ ਤੁਰਕੀ ਦਾ ਮੱਕਾ ਸਮਝੌਤਾ ਹੈ। ਭਾਰਤ ਤੋਂ ਜਮੀਅਤ ਉਲੇਮਾ-ਏ-ਹਿੰਦ ਦੇ ਪ੍ਰਧਾਨ ਮੌਲਾਨਾ ਮਹਿਮੂਦ ਮਦਨੀ ਨੂੰ ਇਸ ਸੂਚੀ ਵਿਚ 18ਵਾਂ ਸਥਾਨ ਮਿਲਿਆ ਹੈ। ਪਿਛਲੇ ਸਾਲ ਉਹ 16ਵੇਂ ਸਥਾਨ ’ਤੇ ਸਨ। ਈਰਾਨ ਦੇ ਸਰਵਉੱਚ ਨੇਤਾ ਮੋਜਤਬਾ ਖ਼ਾਮੇਨੇਈ ਨੂੰ ਚੌਥਾ ਰੈਂਕ ਅਤੇ ਜਾਰਡਨ ਦੇ ਕਿੰਗ ਅਬਦੁੱਲਾ ਦੂਜੇ ਨੂੰ ਪੰਜਵਾਂ ਰੈਂਕ ਮਿਲਿਆ ਹੈ।

