ਕਰਨੈਲ ਸਿੰਘ ਪੀਰਮੁਹੰਮਦ ਦਾ ਬਿਆਨ: ਸੁਖਬੀਰ ਬਾਦਲ ਨੇ ਟਰੂਡੋ ਵਾਂਗ ਤਿਆਗ ਦਿਖਾਇਆ ਤਾਂ 2027 ‘ਚ ਅਕਾਲੀ ਸਰਕਾਰ ਬਣੇਗੀ

ਸ੍ਰੌਮਣੀ ਅਕਾਲੀ ਦਲ ਦੀ 2027 ਵਿੱਚ ਪੂਰਨ ਬਹੁਮਤ ਨਾਲ ਸਰਕਾਰ ਬਣੇਗੀ ਬਸ਼ਰਤੇ ਜੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੀ ਲੀਡਰਸ਼ਿਪ ਟਰੂਡੋ ਵਾਗ ਪਾਸੇ ਹੱਟ ਜਾਵੇ । ਇਹ ਪ੍ਰਤੀਕਿਰਿਆ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਸ੍ ਕਰਨੈਲ ਸਿੰਘ ਪੀਰਮੁਹੰਮਦ ਨੇ ਪਟਿਆਲਾ ਜੇਲ੍ਹ ਵਿੱਚ ਨਜ਼ਰਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਉਸ ਬਿਆਨ ਤੇ ਟਿੱਪਣੀ ਕਰਦਿਆ ਕੀਤੀ ਜਿਸ ਵਿੱਚ ਉਹਨਾਂ ਕਿਹਾ ਸੀ ਕਿ 2027 ਵਿੱਚ ਅਕਾਲੀ ਦਲ ਦੀ ਸਰਕਾਰ ਬਣੇਗੀ । ਸ੍ਰ ਕਰਨੈਲ ਸਿੰਘ ਪੀਰਮੁਹੰਮਦ ਨੇ ਕਿਹਾ ਕਿ ਭਾਈ ਰਾਜੋਆਣਾ ਵਾਗ ਹਰੇਕ ਪੰਜਾਬੀ ਅਤੇ ਸਿੱਖ ਕੌਮ ਆਪਣੀ ਖੇਤਰੀ ਪਾਰਟੀ ਸ੍ਰੌਮਣੀ ਅਕਾਲੀ ਦਲ ਨੂੰ ਮੁੜ ਸਰਕਾਰ ਵਿੱਚ ਵੇਖਣਾ ਚਾਹੁੰਦੇ ਹਨ ਪਰ ਸੁਖਬੀਰ ਬਾਦਲ ਦੀ ਅਗਵਾਈ ਵਿੱਚ ਕੁੱਝ ਲੋਕ ਆਪਣਾ ਕਬਜਾ ਤੇ ਆਪਣੇ ਅਹੁਦਿਆ ਨੂੰ ਬਰਕਰਾਰ ਰੱਖਣ ਦੀ ਜਿੱਦ ਵਿੱਚ ਸ੍ਰੌਮਣੀ ਅਕਾਲੀ ਦਲ ਨੂੰ ਗ੍ਰਹਿਣ ਲਗਾਈ ਬੈਠੇ ਹਨ । ਸ੍ਰ ਕਰਨੈਲ ਸਿੰਘ ਪੀਰਮੁਹੰਮਦ ਨੇ ਕਿਹਾ ਕਿ ਜੇ ਜਸਟਿਨ ਟਰੂਡੋ ਜਿਦ ਕਰਕੇ ਬੈਠ ਜਾਦੇ ਤਾ ਅੱਜ ਉਹਨਾਂ ਦੀ ਲਿਬਰਲ ਪਾਰਟੀ ਨੇ ਕੈਨੇਡਾ ਦੀਆ ਚੋਣਾ ਵਿੱਚ ਬੁਰੀ ਤਰਾ ਹਾਰ ਦੇਖਣੀ ਸੀ ਪਰ ਟਰੂਡੋ ਦੇ ਸਿਆਣੇ ਸਲਾਹਕਾਰਾ ਨੇ ਟਰੂਡੋ ਦੀ ਤੇ ਪਾਰਟੀ ਦੀ ਇੱਜਤ ਬਚਾ ਲਈ ਪਰ ਇਥੇ ਸ੍ਰੌਮਣੀ ਅਕਾਲੀ ਦਲ ਵਿੱਚ ਸਿਰਫ ਪ੍ਰਧਾਨ ਦੀ ਖੁਸਾਮਦ ਕਰਨ ਵਾਲੇ ਹੀ ਨਜਰ ਆਉਦੇ ਹਨ । ਅਕਾਲੀਦਲ ਦੀ ਲੀਡਰਸ਼ਿਪ ਵਿੱਚ ਵੀ ਮਾਰਕ ਕਾਰਨੀ ਵਰਗਾ ਲੀਡਰ ਲਿਆਉਣ ਦੀ ਸਮੇ ਦੀ ਮੰਗ ਹੈ ।