SYL Issue Meeting Between Punjab and Haryana
ਪੰਜਾਬ ਤੇ ਹਰਿਆਣਾ ਵਿਚਕਾਰ SYL ਮੁੱਦੇ ‘ਤੇ ਹੋਈ ਬੈਠਕ

27 ਜਨਵਰੀ 2026, ਚੰਡੀਗੜ੍ਹ – ਸਤਲੁਜ-ਯਮੁਨਾ ਲਿੰਕ (SYL) ਕੈਨਾਲ ਨਾਲ ਜੁੜੇ ਲੰਮੇ ਸਮੇਂ ਤੋਂ ਚੱਲ ਰਹੇ ਵਿਵਾਦ ਨੂੰ ਲੈ ਕੇ ਅੱਜ ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਵਿਚਕਾਰ ਚੰਡੀਗੜ੍ਹ ਵਿੱਚ ਬੈਠਕ ਹੋਈ। ਬੈਠਕ ਕਰੀਬ ਸਵਾ ਘੰਟਾ ਚੱਲੀ ਜਿਸ ਵਿੱਚ ਦੋਵੇਂ ਸੂਬਿਆਂ ਨੇ ਆਪੋ-ਆਪਣੇ ਪੱਖ ਰੱਖੇ।
ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਬਹੁਤ ਪੁਰਾਣਾ ਮੁੱਦਾ ਹੈ ਅਤੇ ਇਸ ਦਾ ਹੱਲ ਨਿਕਲਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਮੀਟਿੰਗ ਬਹੁਤ ਚੰਗੇ ਮਾਹੌਲ ਵਿੱਚ ਹੋਈ ਅਤੇ ਜਲਦ ਚੰਗੇ ਨਤੀਜੇ ਆਉਣ ਦੀ ਉਮੀਦ ਹੈ। CM ਮਾਨ ਨੇ ਹਰਿਆਣਾ ਨੂੰ ਛੋਟਾ ਭਰਾ ਦੱਸ ਕੇ ਕਿਹਾ ਕਿ ਕਿਸੇ ਦਾ ਵੀ ਹੱਕ ਨਹੀਂ ਮਰਨਾ ਚਾਹੀਦਾ ਅਤੇ ਪੰਜਾਬ ਪਾਣੀਆਂ ਦੇ ਹੱਕਾਂ ਲਈ ਪੂਰੀ ਤਾਕਤ ਨਾਲ ਲੜੇਗਾ ਪਰ ਵਿਵਾਦ ਨੂੰ ਸੰਵਾਦ ਰਾਹੀਂ ਹੱਲ ਕਰਨਾ ਚਾਹੀਦਾ ਹੈ।
ਇਹ ਬੈਠਕ ਪੰਜਾਬ ਅਤੇ ਹਰਿਆਣਾ ਵਿਚਕਾਰ ਪਾਣੀ ਵੰਡ ਵਿਵਾਦ ਨੂੰ ਸੁਲਝਾਉਣ ਵੱਲ ਇੱਕ ਅਹਿਮ ਕਦਮ ਵਜੋਂ ਵੇਖੀ ਜਾ ਰਹੀ ਹੈ। ਪੰਜਾਬ ਲਈ SYL ਨਹਿਰ ਆਪਣੇ ਪਾਣੀਆਂ ਦੀ ਰੱਖਿਆ ਨਾਲ ਜੁੜਿਆ ਹੈ ਜਦਕਿ ਹਰਿਆਣਾ ਲਈ ਇਹ ਪਾਣੀ ਦੀ ਲੋੜ ਨੂੰ ਪੂਰਾ ਕਰਨ ਵਾਲਾ ਮਸਲਾ ਹੈ। ਬੈਠਕ ਤੋਂ ਬਾਅਦ ਦੋਵੇਂ ਪਾਸੇ ਤੋਂ ਚੰਗੇ ਸੰਕੇਤ ਮਿਲੇ ਹਨ ਪਰ ਅੰਤਿਮ ਫੈਸਲਾ ਅਜੇ ਬਾਕੀ ਹੈ।
