“Culture Ministry Spent ₹76.13 Lakh on Print Ads for RSS Centenary Year”
“RSS ਸ਼ਤਾਬਦੀ ਵਰ੍ਹੇ ਲਈ ਪ੍ਰਿੰਟ ਵਿਗਿਆਪਨਾਂ ‘ਤੇ 76.13 ਲੱਖ ਖਰਚ ਕੀਤਾ: ਸੰਸਕ੍ਰਿਤੀ ਮੰਤਰਾਲਾ”

18 ਅਪ੍ਰੈਲ 2026 ਨਵੀਂ ਦਿੱਲੀ – ਕੇਂਦਰੀ ਸੰਸਕ੍ਰਿਤੀ ਮੰਤਰਾਲੇ ਨੇ ਰਾਸ਼ਟਰੀ ਸਵੈਮ ਸੇਵਕ ਸੰਘ (RSS) ਦੇ ਸ਼ਤਾਬਦੀ ਵਰ੍ਹੇ ਲਈ ਪ੍ਰਿੰਟ ਵਿਗਿਆਪਨਾਂ ਉੱਤੇ ਲਗਭਗ 76.13 ਲੱਖ ਰੁਪਏ ਖਰਚ ਕੀਤੇ ਹਨ। ਇਹ ਜਾਣਕਾਰੀ ਆਰਟੀਆਈ ਕਾਰਕੁੰਨ ਅਜਯ ਬਸੁਦੇਵ ਬੋਸ ਵੱਲੋਂ ਮੰਗੀ ਗਈ ਆਰਟੀਆਈ ਅਰਜ਼ੀ ਰਾਹੀਂ ਸਾਹਮਣੇ ਆਈ ਹੈ।
RSS 1925 ਵਿਚ ਬਣਿਆ ਸੀ ਤੇ 2025 ਤੋਂ ਆਪਣਾ ਸ਼ਤਾਬਦੀ ਵਰ੍ਹਾ ਮਨਾ ਰਿਹਾ ਹੈ, ਜਿਸ ਦੀ ਸ਼ੁਰੂਆਤ ਵਿਜਯਦਸ਼ਮੀ ਵਾਲੇ ਦਿਨ ਹੋਈ ਸੀ। ਇਸ ਖਰਚ ਉੱਤੇ ਹੁਣ ਸਵਾਲ ਤੇ ਚਰਚਾ ਤੇਜ਼ ਹੋ ਗਈ ਹੈ ਕਿ ਸਰਕਾਰੀ ਖਜ਼ਾਨੇ ਤੋਂ ਇੰਨੀ ਵੱਡੀ ਰਕਮ ਇੱਕ ਵਿਸ਼ੇਸ਼ ਸੰਸਥਾ ਦੇ ਸ਼ਤਾਬਦੀ ਵਰ੍ਹੇ ਲਈ ਵਿਗਿਆਪਨਾਂ ਉੱਤੇ ਖਰਚ ਕੀਤੀ ਗਈ ਹੈ।
ਐਡਵੋਕੇਟ ਅਜਯ ਬਸੁਦੇਵ ਬੋਸ ਨੇ ਆਰਟੀਆਈ ਰਾਹੀਂ ਇਹ ਜਾਣਕਾਰੀ ਮੰਗੀ ਸੀ ਤੇ ਇਸ ਤੋਂ ਬਾਅਦ ਰਾਜਨੀਤਕ ਤੇ ਸਮਾਜਿਕ ਗਲਿਆਰਿਆਂ ਵਿਚ ਚਰਚਾ ਛਿੜ ਗਈ ਹੈ। ਇਸ ਮਾਮਲੇ ਵਿਚ ਵਿਰੋਧੀ ਧਿਰਾਂ ਵੱਲੋਂ ਵੀ ਸਰਕਾਰ ਤੋਂ ਜਵਾਬ ਮੰਗਿਆ ਜਾ ਰਿਹਾ ਹੈ।
