A powerful earthquake struck India’s neighboring country, people came out of their homes in panic
ਭਾਰਤ ਦੇ ਗੁਆਂਢੀ ਦੇਸ਼ ‘ਚ ਆਇਆ ਜ਼ਬਰਦਸਤ ਭੂਚਾਲ, ਦਹਿਸ਼ਤ ‘ਚ ਘਰੋਂ ਬਾਹਰ ਨਿਕਲੇ ਲੋਕ
Kabul, (ਆਵਾਜ਼ਿ ਕੌਮ ਬਿਊਰੋ)-ਸੋਮਵਾਰ ਸਵੇਰੇ ਭਾਰਤ ਦੇ ਗੁਆਂਢੀ ਦੇਸ਼ ਅਫਗਾਨਿਸਤਾਨ ਵਿੱਚ ਤੇਜ਼ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਜਿਸ ਨਾਲ ਦਹਿਸ਼ਤ ਵਾਲਾ ਮਾਹੌਲ ਬਣ ਗਿਆ। ਨੈਸ਼ਨਲ ਸੈਂਟਰ ਫਾਰ ਸੀਸਮੋਲੋਜੀ ਦੇ ਅਨੁਸਾਰ, ਅਫਗਾਨਿਸਤਾਨ ਵਿੱਚ ਆਏ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 4.1 ਮਾਪੀ ਗਈ ਹੈ। ਭਾਰਤੀ ਸਮੇਂ ਅਨੁਸਾਰ ਭੂਚਾਲ ਸਵੇਰੇ 5:36 ਵਜੇ ਦੇ ਕਰੀਬ ਆਇਆ ਹੈ। ਸੂਤਰਾਂ ਮੁਤਾਬਕ ਭੂਚਾਲ ਦਾ ਕੇਂਦਰ 36.114 ਡਿਗਰੀ ਉੱਤਰੀ ਅਕਸ਼ਾਂਸ਼ ਅਤੇ 70.820 ਡਿਗਰੀ ਪੂਰਬੀ ਦੇਸ਼ਾਂਤਰ, 130 ਕਿਲੋਮੀਟਰ ‘ਤੇ ਮਾਪਿਆ ਗਿਆ ਸੀ। ਫਿਲਹਾਲ ਇਸ ਭੂਚਾਲ ਦੇ ਆਉਣ ਨਾਲ ਅਜੇ ਤੱਕ ਕਿਸੇ ਵੱਡੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਮਿਲੀ।

