Jathedar Gargaj Claims 2 Black Bags from CM Bhagwant Mann Were Empty – Strong Statement

Jathedar Gargaj: Nothing in CM Mann's 2 Black Bags

ਜਥੇਦਾਰ ਗੜਗੱਜ: CM ਮਾਨ ਦੇ 2 ਕਾਲੇ ਬੈਗਾਂ ‘ਚ ਕੁਝ ਨਹੀਂ

28 ਫਰਵਰੀ 2026, ਅੰਮ੍ਰਿਤਸਰ – ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਪੱਸ਼ਟੀਕਰਨ ਲਈ ਸੌਂਪੇ ਗਏ ਦੋ ਕਾਲੇ ਬੈਗਾਂ ਬਾਰੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਸਾਫ਼ ਕਿਹਾ ਕਿ ਇਹਨਾਂ ਬੈਗਾਂ ਵਿੱਚ ਕੁਝ ਵੀ ਨਹੀਂ ਮਿਲਿਆ ਅਤੇ ਇਹ ਬਿਲਕੁਲ ਖਾਲੀ ਸਨ। ਜਥੇਦਾਰ ਸਾਹਿਬ ਨੇ ਕਿਹਾ, “ਜੇ ਬੈਗਾਂ ਚੋਂ ਕੁਝ ਨਿਕਲਦਾ ਤਾਂ ਮੈਂ ਖੁਦ ਕਮੇਟੀ ਬਣਾ ਦਿੰਦਾ।”

ਮੁੱਖ ਮੰਤਰੀ ਭਗਵੰਤ ਮਾਨ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚੇ ਸਨ ਅਤੇ ਉਨ੍ਹਾਂ ਨੇ ਸਬੂਤ ਵਜੋਂ ਇਹ ਦੋ ਕਾਲੇ ਬੈਗ ਸੌਂਪੇ ਸਨ। ਪਰ ਜਥੇਦਾਰ ਵੱਲੋਂ ਇਹਨਾਂ ਦੀ ਜਾਂਚ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਕਿ ਬੈਗਾਂ ਵਿੱਚ ਕੋਈ ਦਸਤਾਵੇਜ਼ ਜਾਂ ਸਬੂਤ ਨਹੀਂ ਸਨ। ਇਸ ਬਿਆਨ ਨਾਲ ਸਿੱਖ ਭਾਈਚਾਰੇ ਵਿੱਚ ਚਰਚਾ ਛਿੜ ਗਈ ਹੈ ਅਤੇ ਸੂਬਾ ਸਰਕਾਰ ਤੇ ਸਿੱਖ ਧਿਰਾਂ ਵਿਚਾਲੇ ਵਿਵਾਦ ਵਧਦਾ ਨਜ਼ਰ ਆ ਰਿਹਾ ਹੈ।