Akali Dal gears up for the ’27 elections! Major responsibility entrusted to this veteran leader
ਅਕਾਲੀ ਦਲ ਨੇ 27 ਦੀਆਂ ਚੋਣਾਂ ਲਈ ਖਿੱਚੀ ਤਿਆਰੀ! ਇਸ ਟਕਸਾਲੀ ਆਗੂ ਨੂੰ ਦਿੱਤੀ ਵੱਡੀ ਜ਼ਿੰਮੇਵਾਰੀ
ਦਸੂਹਾ (ਆਵਾਜ਼ਿ ਕੌਮ ਬਿਊਰੋ)-ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਅਕਾਲੀ ਦਲ ਨੇ ਪੂਰੀ ਤਰ੍ਹਾਂ ਤਿਆਰੀ ਖਿੱਚ ਲਈ ਹੈ। ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੁਆਰਾ ਉਸਮਾਨ ਸ਼ਹੀਦ ਦਸੂਹਾ ਦੇ ਟਕਸਾਲੀ ਅਕਾਲੀ ਆਗੂ ਸਰਕਲ ਪ੍ਰਧਾਨ ਭੁਪਿੰਦਰ ਸਿੰਘ ਨੀਲੂ ਚੀਮਾਂ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਕੌਮੀ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸ ਸਬੰਧੀ ਡਾ. ਦਲਜੀਤ ਸਿੰਘ ਚੀਮਾ ਪਾਰਟੀ ਦੇ ਸੀਨੀਅਰ ਵਾਈਸ ਪ੍ਰਧਾਨ ਅਤੇ ਜਨਰਲ ਸਕੱਤਰ ਦੁਆਰਾ ਪੱਤਰ ਲਿਖ ਕੇ ਭੁਪਿੰਦਰ ਸਿੰਘ ਨੀਲੂ ਨੂੰ ਸੂਚਿਤ ਕੀਤਾ ਗਿਆ । ਉਨਾਂ ਨੇ ਪੱਤਰ ‘ਚ ਲਿਖਿਆ ਹੈ ਕਿ ਪਾਰਟੀ ਪ੍ਰਤੀ ਵਧੀਆ ਸੇਵਾਵਾਂ ਅਤੇ ਸਮਾਜ ਸੇਵਾ ਨੂੰ ਵੇਖਦਿਆਂ ਇਹ ਨਿਯੁਕਤੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਕੀਤੀ ਗਈ ਹੈ। ਇਸ ਸਬੰਧੀ ਵਿਧਾਨ ਸਭਾ ਹਲਕਾ ਦਸੂਹਾ ਦੇ ਇੰਚਾਰਜ ਗੁਰਪ੍ਰੀਤ ਸਿੰਘ ਬਿੱਕਾ ਚੀਮਾ, ਡਾ. ਸੱਜਣ ਸਿੰਘ ਘੋਗਰਾ, ਸ਼ਹਿਰੀ ਪ੍ਰਧਾਨ ਜਸਵਿੰਦਰ ਸਿੰਘ ਕਾਲੜਾ, ਦਵਿੰਦਰ ਸਿੰਘ ਕਾਹਲੋ, ਸਤਵਿੰਦਰ ਸਿੰਘ ਪੱਪੂ, ਲਾਲ ਸਿੰਘ, ਬਲਕਾਰ ਸਿੰਘ, ਸੰਤ ਸਿੰਘ ਜੰਡੌਰ ਅਤੇ ਅਕਾਲੀ ਵਰਕਰਾਂ ਨੇ ਇਸ ਨਿਯੁਕਤੀ ਦਾ ਸਵਾਗਤ ਕੀਤਾ ਹੈ। ਇਸ ਸਬੰਧੀ ਨਵ ਨਿਯੁਕਤ ਕੌਮੀ ਵਾਈਸ ਪ੍ਰਧਾਨ ਭੁਪਿੰਦਰ ਸਿੰਘ ਨੀਲੂ ਚੀਮਾਂ ਨੇ ਕਿਹਾ ਕਿ ਉਹ ਸਭ ਅਕਾਲੀ ਵਰਕਰਾਂ ਨੂੰ ਨਾਲ ਲੈ ਕੇ ਚੱਲਣਗੇ ਅਤੇ ਪੂਰੀ ਵਫਾਦਾਰੀ ਨਾਲ ਆਪਣੀ ਡਿਊਟੀ ਨਿਭਾਉਣਗੇ।

