Akali Dal Waris Punjab has expelled five leaders from the party
ਅਕਾਲੀ ਦਲ ਵਾਰਸ ਪੰਜਾਬ ਦੇ ਨੇ ਪੰਜ ਆਗੂਆਂ ਨੂੰ ਪਾਰਟੀ ‘ਚੋਂ ਕੱਢਿਆ
ਚੰਡੀਗੜ੍ਹ (ਆਵਾਜ਼ਿ ਕੌਮ ਬਿਊਰੋ)- ਅਕਾਲੀ ਦਲ ਵਾਰਸ ਪੰਜਾਬ ਦੇ ਵੱਲੋਂ ਵੱਡੀ ਕਾਰਵਾਈ ਕਰਦਿਆਂ ਪੰਜ ਆਗੂਆਂ ਨੂੰ ਪਾਰਟੀ ਵਿਚੋਂ ਬਾਹਰ ਕਰ ਦਿੱਤਾ ਗਿਆ ਹੈ। ਇਸ ਸੰਬੰਧੀ ਪਾਰਟੀ ਵੱਲੋਂ ਬਕਾਇਦਾ ਪੱਤਰ ਜਾਰੀ ਕਰਕੇ ਸੂਚਿਤ ਕੀਤਾ ਗਿਆ ਹੈ। ਜਾਰੀ ਪੱਤਰ ਵਿਚ ਕਿਹਾ ਗਿਆ ਹੈ ਕਿ ਅਵਤਾਰ ਸਿੰਘ ਸੇਖੋਂ, ਗੁਰਦੀਪ ਸਿੰਘ ਭੰਡਾਲ, ਜਗਦੀਪ ਸਿੰਘ ਕੰਸਾਲਾ, ਕ੍ਰਿਸ਼ਨ ਸਿੰਘ ਰੁਪਾਣਾ ਅਤੇ ਜਸਵਿੰਦਰ ਸਿੰਘ ਡਰੋਲੀ ਨੂੰ ਪਾਰਟੀ ‘ਚੋਂ ਮੁੱਤਲ ਕੀਤਾ ਜਾਂਦਾ ਹੈ। ਪੱਤਰ ਵਿਚ ਗਿਆ ਹੈ ਕਿ ਇਨ੍ਹਾਂ ਆਗੂਆਂ ਵੱਲੋਂ ਪਾਰਟੀ ਦੇ ਨਿਯਮਾਂ ਅਤੇ ਅਨੁਸ਼ਾਸਨ ਦੇ ਉਲਟ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਸਨ, ਪਾਰਟੀ ਦੇ ਧਿਆ ਵਿਚ ਆਉਣ ਤੋਂ ਬਾਅਦ ਇਨ੍ਹਾਂ ਆਗੂਆਂ ਨੂੰ ਪਾਰਟੀ ਵਿਚ ਤੁਰੰਤ ਮੁਅੱਤਲ ਕੀਤਾ ਜਾਂਦਾ ਹੈ। ਇਹ ਕਾਰਵਾਈ ਪਾਰਟੀ ਦੀਆਂ ਨੀਤੀਆਂ, ਅਨੁਸ਼ਾਸਨ ਅਤੇ ਵਫਾਦਾਰੀ ਦੇ ਸਿਧਾਂਤਾਂ ਦੇ ਉਲਟ ਹੈ ਅਤੇ ਇਸ ਨੂੰ ਗੰਭੀਰ ਅਨੂਸ਼ਾਸਨਹੀਣਤਾ ਮੰਨਿਆ ਜਾਂਦਾ ਹੈ।

