Amritsar Police arrests man who snatched mobile phone from walking girl
ਪੈਦਲ ਜਾ ਰਹੀ ਲੜਕੀ ਪਾਸੋਂ ਮੋਬਾਇਲ ਫੋਨ ਖੋਹ ਕਰਨ ਵਾਲੇ ਨੂੰ ਅੰਮ੍ਰਿਤਸਰ ਪੁਲਿਸ ਨੇ ਕੀਤਾ ਕਾਬੂ

ਅੰਮ੍ਰਿਤਸਰ ਚ ਪਿਛਲੇ ਦਿਨ ਇਕ ਐਕਟਿਵਾ ਸਵਾਰ ਅਣਪਛਾਤੇ ਵਿਅਕਤੀ ਵੱਲੋਂ ਗਲੀ ਚ ਜਾ ਰਹੀ ਇਕ ਲੜਕੀ ਨੂੰ ਰੋਕ ਕੇ ਉਸ ਪਾਸੋ ਮੋਬਾਇਲ ਫੋਨ ਖੋਹ ਕੇ ਫਰਾਰ ਹੋਂ. ਗਿਆ ਸੀ,ਜਿਸ ਦੀ ਸੀ ਸੀ ਟੀ ਵੀ ਵੀਡੀਓ ਵੀ ਸਾਹਮਣੇ ਆਈ ਸੀ, ਜਿਸ ਤੇ ਕਾਰਵਾਈ ਕਰਦੇ ਹੋਏ ਅੰਮ੍ਰਿਤਸਰ ਪੁਲਿਸ ਟੀਮ ਵੱਲੋਂ ਮੁੱਖ ਦੋਸ਼ੀ ਨੂੰ ਕਾਬੂ ਕਰਕੇ ਵਾਰਦਾਤ ਸਮੇਂ ਵਰਤੀ ਐਕਟੀਵਾ ਸਕੂਟੀ ਅਤੇ ਖੋਹਸੁਦਾ ਮੋਬਾਇਲ ਫੋਨ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਅੰਮ੍ਰਿਤਸਰ ਪੁਲਿਸ ਜਦੋਂ ਪੁਲਿਸ ਇਸ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੁਲਜ਼ਮ ਰਾਹੁਲ ਉਰਫ ਮਿੱਠੂ ਆਪਣੀ, ਐਕਟਿਵਾ ਸਕੂਟੀ ਨੂੰ ਭੱਜਾ ਕੇ ਨਿਕਲਣ ਲੱਗਾ ਤਾਂ ਪਿੱਛਾ ਕਰਨ ਤੇ ਉਸਦੀ ਐਕਟੀਵਾ ਸਕੂਟੀ ਸਲਿੱਪ ਹੋ ਕੇ ਉਹ ਡਿੱਗ ਗਿਆ, ਜਿਸ ਕਾਰਨ ਉਸਦੇ ਸੱਟਾਂ ਲੱਗੀਆ ਤੇ ਪੁਲਿਸ ਪਾਰਟੀ ਵੱਲੋਂ ਉਸਨੂੰ ਕਾਬੂ ਕਰਕੇ ਮੁੱਕਦਮਾ ਵਿੱਚ ਗ੍ਰਿਫਤਾਰ ਕੀਤਾ ਗਿਆ। ਗ੍ਰਿਫ਼ਤਾਰ ਮੁਲਜ਼ਮ ਰਾਹੁਲ ਉਰਫ ਮਿੱਠੂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ।
