Annual 5-Day Gurmat Samagam Concludes Successfully at Gurdwara Sant Khalsa Rode

ਯਾਦਗਾਰ ਹੋ ਨਿੱਬੜਿਆ ਗੁਰਦੁਆਰਾ ਸੰਤ ਖਾਲਸਾ ਪਿੰਡ ਰੋਡੇ ਵਿਖੇ ਸਲਾਨਾ 5 ਰੋਜ਼ਾ ਗੁਰਮਤਿ ਸਮਾਗਮ

23 ਫ਼ਰਵਰੀ 2026, ਰੋਡੇ (ਆਵਾਜਿ ਕੌਮ ਬਿਉਰੋ ਰਿਪੋਰਟ) ਮੋਗਾ-ਗੁਰਦੁਆਰਾ ਸੰਤ ਖਾਲਸਾ ਪਿੰਡ ਰੋਡੇ ਜਨਮ ਅਸਥਾਨ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮਹਾਂਪੁਰਖਾਂ ਦੇ ਨਗਰ ਵਿਖੇ ਸਲਾਨਾ 5 ਰੋਜ਼ਾ ਮਹਾਨ ਗੁਰਮਤਿ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਪੰਥ ਦੀਆਂ ਮਹਾਨ ਸ਼ਖ਼ਸੀਅਤਾਂ ਅਤੇ ਮਹਾਂਪੁਰਖਾਂ ਵੱਲੋਂ ਹਾਜ਼ਰੀ ਭਰੀ ਗਈ ਅਤੇ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ ਗਿਆ।
18 ਫਰਵਰੀ ਤੋਂ ਲੈਕੇ 22 ਫਰਵਰੀ ਤੱਕ ਗੁਰਮਤਿ ਕੀਰਤਨ ਦਰਬਾਰ ਸਜਾਇਆ ਗਿਆ ਅਤੇ ਕਥਾ ਵਿਚਾਰਾਂ ਦੀ ਸਾਂਝ ਪਾਈ ਗਈ।
ਵੱਖ ਵੱਖ ਮਹਾਂਪੁਰਖਾਂ ਵੱਲੋਂ ਹਾਜ਼ਰੀ ਭਰ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ।‌


ਅੱਜ ਸਮਾਪਤੀ ਦੇ ਦੀਵਾਨ ਉਪਰੰਤ ਵੱਖ ਵੱਖ ਮਹਾਨ ਸ਼ਖ਼ਸੀਅਤਾਂ ਵੱਲੋਂ ਹਾਜ਼ਰੀ ਭਰੀ ਗਈ ਅਤੇ ਪੰਥਕ ਵਿਚਾਰਾਂ ਦੀ ਸਾਂਝ ਪਾਈ ਗਈ।‌
ਸਮਾਪਤੀ ਉਪਰੰਤ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਜੀ ਰੋਡੇ ਵੱਲੋਂ ਸਮੂਹ ਮਹਾਂਪੁਰਖਾਂ ਅਤੇ ਸੰਗਤਾਂ, ਸੇਵਾਦਾਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ।
ਸਮਾਪਤੀ ਉਪਰੰਤ ਗੁਰੂ ਦੇ ਲੰਗਰ ਅਤੁੱਟ ਵਰਤਾਏ ਗਏ।