Anti-India protest outside Mohan Bhagwat’s New York event! Tricolour insulted
ਮੋਹਨ ਭਾਗਵਤ ਦੇ ਨਿਊਯਾਰਕ ਸਮਾਗਮ ਦੇ ਬਾਹਰ ਭਾਰਤ ਵਿਰੋਧੀ ਪ੍ਰਦਰਸ਼ਨ ! ਤਿਰੰਗੇ ਦਾ ਕੀਤਾ ਗਿਆ ਅਪਮਾਨ
Newyork, (ਆਵਾਜ਼ਿ ਕੌਮ ਬਿਊਰੋ)-ਰਾਸ਼ਟਰੀ ਸਵੈਮ ਸੇਵਕ ਸੰਘ (RSS) ਦੇ ਮੁਖੀ ਮੋਹਨ ਭਾਗਵਤ ਵੱਲੋਂ ਨਿਊਯਾਰਕ ਦੇ ਮੈਡੀਸਨ ਸਕੁਏਅਰ ਗਾਰਡਨ ਵਿਖੇ ਇੱਕ ਸਮਾਗਮ ਨੂੰ ਸੰਬੋਧਨ ਕਰਨ ਦੌਰਾਨ ਬਾਹਰ ਖ਼ਾਲਿਸਤਾਨੀ ਸਮਰਥਕਾਂ ਵੱਲੋਂ ਭਾਰੀ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ‘ਸਿੱਖਸ ਫ਼ਾਰ ਜਸਟਿਸ’ (SFJ) ਨਾਲ ਜੁੜੇ ਪ੍ਰਦਰਸ਼ਨਕਾਰੀਆਂ ਵੱਲੋਂ ਤਿਰੰਗੇ ਨੂੰ ਪੈਰਾਂ ਨਾਲ ਬੰਨ੍ਹ ਕੇ ਅਤੇ ਫਾੜ ਕੇ ਭਾਰਤ ਵਿਰੋਧੀ ਨਾਅਰੇਬਾਜ਼ੀ ਕੀਤੀ ਗਈ, ਜਿਸ ਦੀਆਂ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਵਾਇਰਲ ਵੀਡੀਓਜ਼ ‘ਚ ਪ੍ਰਦਰਸ਼ਨਕਾਰੀ ਤਿਰੰਗੇ ਨੂੰ ਪੈਰਾਂ ਨਾਲ ਬੰਨ੍ਹ ਕੇ ਅਤੇ ਫਾੜ ਕੇ ਭਾਰਤ ਵਿਰੋਧੀ ਨਾਅਰੇਬਾਜ਼ੀ ਕਰਦੇ ਹੋਏ ਦਿਖਾਈ ਦਿੱਤੇ। ਪ੍ਰਦਰਸ਼ਨਕਾਰੀਆਂ ਨੇ ਆਰ.ਐੱਸ.ਐੱਸ. ਮੁਖੀ ਅਤੇ ਭਾਰਤ ਸਰਕਾਰ ਵਿਰੁੱਧ ਬੈਨਰ ਲਹਿਰਾਏ। ‘ਸਿੱਖਸ ਫ਼ਾਰ ਜਸਟਿਸ’ (SFJ) ਇਸ ਵਿਰੋਧ ਪ੍ਰਦਰਸ਼ਨ ਦੀ ਅਗਵਾਈ ਕਰ ਰਿਹਾ ਸੀ। ਜ਼ਿਕਰਯੋਗ ਹੈ ਕਿ ਮੋਹਨ ਭਾਗਵਤ ਨੂੰ ‘ਅਮੈਰੀਕਨ ਹਿੰਦੂਜ਼ ਫ਼ਾਰ ਐਂਗੇਜਮੈਂਟ ਐਂਡ ਡਾਇਲਾਗ’ (AHEAD) ਵੱਲੋਂ ਮੈਡੀਸਨ ਸਕੁਏਅਰ ਗਾਰਡਨ ਦੇ ਇਨਫੋਸਿਸ ਥੀਏਟਰ ‘ਚ ਆਯੋਜਿਤ “ਯੂਨੀਵਰਸਲ ਵਨਨੈੱਸ ਸੈਲੀਬ੍ਰੇਸ਼ਨ” ਸਮਾਗਮ ‘ਚ ਸੰਬੋਧਨ ਕਰਨ ਲਈ ਸੱਦਾ ਦਿੱਤਾ ਗਿਆ ਸੀ। ਇਹ ਦੌਰਾ ਆਰ.ਐੱਸ.ਐੱਸ. ਦੇ 100 ਸਾਲਾ ਗਲੋਬਲ ਆਊਟਰੀਚ ਪ੍ਰੋਗਰਾਮ ਦਾ ਹਿੱਸਾ ਹੈ।

