Army tracks down terrorists behind attack on CRPF; 2 killed, including a Lashkar commander
ਫ਼ੌਜ ਨੇ ਲੱਭ ਲਏ CRPF ‘ਤੇ ਹਮਲਾ ਕਰਨ ਵਾਲੇ ਅੱਤਵਾਦੀ ! ਲਸ਼ਕਰ ਦੇ ਕਮਾਂਡਰ ਸਣੇ 2 ਨੂੰ ਕੀਤਾ ਢੇਰ
ਕੁਲਗਾਮ (ਆਵਾਜ਼ਿ ਕੌਮ ਬਿਊਰੋ)-ਜੰਮੂ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ‘ਚ ਫ਼ੌਜ ਨੇ 2 ਅੱਤਵਾਦੀਆਂ ਨੂੰ ਮਾਰ ਸੁੱਟਿਆ ਹੈ। ਜੰਮੂ ਕਸ਼ਮੀਰ ਪੁਲਸ ਅਤੇ ਫ਼ੌਜ ਨਾਲ ਹੋਏ ਮੁਕਾਬਲੇ ‘ਚ ਮਾਰੇ ਗਏ ਅੱਤਵਾਦੀ ਲਸ਼ਕਰ-ਏ-ਤੋਇਬਾ ਦੇ ਦੱਸੇ ਗਏ ਹਨ। 11 ਨਵੰਬਰ ਨੂੰ ਕੁਲਗਾਮ ‘ਚ ਕੇਂਦਰੀ ਰਿਜ਼ਰਵ ਪੁਲਸ ਫ਼ੋਰਸ (ਸੀਆਰਪੀਐੱਫ) ‘ਤੇ ਹੋਏ ਹਮਲੇ ਦੇ ਪਿੱਛੇ ਲਸ਼ਕਰ ਦੇ ਕਮਾਂਡਰ ਮੁਹੰਮਦ ਲਤੀਫ਼ ਭੱਟ ਦਾ ਨਾਂ ਸਾਹਮਣੇ ਆ ਰਿਹਾ ਸੀ। ਅੱਜ ਇਸ ਮੁਕਾਬਲੇ ‘ਚ ਉਹ ਮਾਰਿਆ ਗਿਆ ਹੈ। ਦੱਸਣਯੋਗ ਹੈ ਕਿ 11 ਨਵੰਬਰ ਨੂੰ ਨੌਪੋਰਾ ਅਖਰਾਨ ‘ਚ ਅੱਤਵਾਦੀਆਂ ਦੇ ਹਮਲੇ ‘ਚ ਸੀਆਰਪੀਐੱਫ ਦੇ ਤਿੰਨ ਜਵਾਨ ਜ਼ਖ਼ਮੀ ਹੋਏ ਸਨ। ਜ਼ਖ਼ਮੀ ਜਵਾਨਾਂ ਦੀ ਪਛਾਣ ਹੈੱਡ ਕਾਂਸਟੇਬਲ ਸੋਮਵੀਰ ਅਤੇ ਕਾਂਸਟੇਬਲ ਸੰਤਾਨੋ ਤੇ ਰਾਕੇਸ਼ ਦਾਸ ਵਜੋਂ ਹੋਈ ਹੈ। ਤਿੰਨ ਸੀਆਰਪੀਐੱਫ ਦੇ 46ਵੀਂ ਬਟਾਲੀਅਨ ‘ਚ ਤਾਇਨਾਤ ਹਨ। ਇਸ ਦੇ ਬਾਅਦ ਤੋਂ ਸੁਰੱਖਿਆ ਫ਼ੋਰਸ ਹਮਲਾਵਰਾਂ ਦੀ ਭਾਲ ‘ਚ ਵੱਡੀ ਮੁਹਿੰਮ ਚਲਾ ਰਹੀ ਸੀ।

