Atishi Did Not Use Word ‘Guru’ – AAP Leader Saurav Bhardwaj’s Strong Statement

AAP Leader Saurav Bhardwaj’s Big Statement, Announces Campaign to Expose BJP

ਆਤਿਸ਼ੀ ਵੱਲੋਂ ਗੁਰੂ ਸ਼ਬਦ ਦੀ ਵਰਤੋਂ ਨਹੀਂ ਕੀਤੀ ਗਈ – ਆਪ ਆਗੂ ਸੌਰਵ ਭਾਰਦਵਾਜ ਦਾ ਵੱਡਾ ਬਿਆਨ

17 ਜਨਵਰੀ 2026, ਨਵੀਂ ਦਿੱਲੀ – ਆਮ ਆਦਮੀ ਪਾਰਟੀ ਦੇ ਆਗੂ ਸੌਰਵ ਭਾਰਦਵਾਜ ਨੇ ਆਤਿਸ਼ੀ ਵੱਲੋਂ ਗੁਰੂ ਸਾਹਿਬਾਨ ਬਾਰੇ ਕੀਤੀ ਟਿੱਪਣੀ ਦੇ ਮਾਮਲੇ ਵਿੱਚ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਆਤਿਸ਼ੀ ਨੇ ਗੁਰੂ ਸ਼ਬਦ ਦੀ ਵਰਤੋਂ ਹੀ ਨਹੀਂ ਕੀਤੀ ਅਤੇ ਅੱਧੇ ਸੱਚ ਦੀ ਰਿਪੋਰਟ ਲਿਆ ਕੇ ਭਾਜਪਾ ਆਪਣੀ ਇੱਜ਼ਤ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਭਾਰਦਵਾਜ ਨੇ ਕਿਹਾ ਕਿ ਇਹ ਵੀਡੀਓ ਅਸੀਂ ਜਗ੍ਹਾ-ਜਗ੍ਹਾ ਚਲਾ ਕੇ ਭਾਜਪਾ ਨੂੰ ਬੇਨਕਾਬ ਕਰਾਂਗੇ। ਉਨ੍ਹਾਂ ਨੇ ਸਪੀਕਰ ਵਿਜੇਂਦਰ ਗੁਪਤਾ ‘ਤੇ ਵੀ ਤਿੱਖਾ ਹਮਲਾ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੇ ਸਪੀਕਰ ਦੀ ਕੁਰਸੀ ਨੂੰ ਠੇਸ ਪਹੁੰਚਾਈ ਹੈ। ਭਾਰਦਵਾਜ ਨੇ ਕਪਿਲ ਮਿਸ਼ਰਾ ਨੂੰ ਸ੍ਰੀ ਦਰਬਾਰ ਸਾਹਿਬ ਜਾ ਕੇ ਮੁਆਫ਼ੀ ਮੰਗਣ ਲਈ ਵੀ ਕਿਹਾ ਹੈ।

ਇਹ ਬਿਆਨ ਪੰਥਕ ਅਤੇ ਰਾਜਨੀਤਿਕ ਹਲਕਿਆਂ ਵਿੱਚ ਬਹੁਤ ਤੇਜ਼ੀ ਨਾਲ ਚਰਚਾ ਦਾ ਵਿਸ਼ਾ ਬਣ ਗਿਆ ਹੈ। ਸੰਗਤ ਵਿੱਚ ਰੋਸ ਹੈ ਅਤੇ ਲੋਕ ਇਸ ਮਾਮਲੇ ਨੂੰ ਲੈ ਕੇ ਬਹੁਤ ਗੰਭੀਰਤਾ ਨਾਲ ਵੇਖ ਰਹੇ ਹਨ। ਆਪ ਅਤੇ ਭਾਜਪਾ ਵਿਚਕਾਰ ਇਹ ਵਿਵਾਦ ਹੋਰ ਤਿੱਖਾ ਹੋ ਗਿਆ ਹੈ।