ਜੰਮੂ-ਕਾਸ਼ਮੀਰ ਦੇ ਸਾਂਬਾ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ: ਮੁਲਜ਼ਮ ਮਨਜੀਤ ਸਿੰਘ ਬਿੱਲਾ ਗ੍ਰਿਫ਼ਤਾਰ

ਸਾਂਬਾ, 8 ਅਕਤੂਬਰ 2025: ਜੰਮੂ-ਕਾਸ਼ਮੀਰ ਦੇ ਸਾਂਬਾ ਜ਼ਿਲ੍ਹੇ ਦੇ ਪਿੰਡ ਕੋਲਪੁਰ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪ ਨੂੰ ਅੱਗ ਲਗਾਉਣ ਵਾਲੇ ਮੁਲਜ਼ਮ ਮਨਜੀਤ ਸਿੰਘ ਬਿੱਲਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਘਟਨਾ ਰਾਤ ਨੂੰ ਵਾਪਰੀ, ਜਦੋਂ ਮੁਲਜ਼ਮ ਨੇ ਸੁਖਾਸਨ ਹਾਲ ਵਿੱਚ ਦਾਖਲ ਹੋ ਕੇ ਪੈਟਰੋਲ ਪਾ ਕੇ ਅੱਗ ਲਗਾਈ। ਜਥੇਦਾਰ ਗੜਗੱਜ ਨੇ ਜੰਮੂ ਪਹੁੰਚ ਕੇ ਘਟਨਾ ‘ਤੇ ਨਿੰਦਾ ਕੀਤੀ।
ਪੁਲਿਸ ਅਨੁਸਾਰ, ਮਨਜੀਤ ਸਿੰਘ ਬਿੱਲਾ ਰਾਮਗੜ੍ਹ ਤਹਿਸੀਲ ਦੇ ਕੋਲਪੁਰ ਪਿੰਡ ਦਾ ਰਹਿਣ ਵਾਲਾ ਹੈ ਅਤੇ ਉਸ ਨੇ ਬੇਅਦਬੀ ਦਾ ਯਤਨ ਕੀਤਾ। ਘਟਨਾ ਨਾਲ ਸਿੱਖ ਸੰਗਤ ਵਿੱਚ ਰੋਸ ਪੈਦਾ ਹੋ ਗਿਆ ਅਤੇ ਵਿਰੋਧ ਪ੍ਰਦਰਸ਼ਨ ਹੋਏ। ਪੁਲਿਸ ਨੇ ਮੁਲਜ਼ਮ ਵਿਰੁੱਧ ਬੇਅਦਬੀ ਅਧੀਨ ਕੇਸ ਦਰਜ ਕੀਤਾ ਹੈ ਅਤੇ ਜਾਂਚ ਜਾਰੀ ਹੈ।
ਸੋਸ਼ਲ ਮੀਡੀਆ ’ਤੇ ਘਟਨਾ ਨੂੰ ਲੈ ਕੇ ਭਾਰੀ ਰੋਸ ਹੈ ਅਤੇ ਸੰਗਤ ਨੇ ਨਿਆਂ ਦੀ ਮੰਗ ਕੀਤੀ ਹੈ।

