Bengaluru Police rescue 503 child labourers: Raids conducted at over 5,000 locations, 18 FIRs registered
ਬੈਂਗਲੁਰੂ ਪੁਲਸ ਨੇ 503 ਬਾਲ ਮਜ਼ਦੂਰ ਬਚਾਏ: 5,000 ਤੋਂ ਵੱਧ ਥਾਵਾਂ ’ਤੇ ਛਾਪੇਮਾਰੀ, 18 ਐੱਫ.ਆਈ.ਆਰਜ਼ ਦਰਜ
ਬੈਂਗਲੁਰੂ (ਆਵਾਜ਼ਿ ਕੌਮ ਬਿਊਰੋ)-ਬੈਂਗਲੁਰੂ ਪੁਲਸ ਨੇ ਇਕ ਵੱਡੇ ਵਿਸ਼ੇਸ਼ ਆਪ੍ਰੇਸ਼ਨ ਦੌਰਾਨ 503 ਬਾਲ ਮਜ਼ਦੂਰਾਂ ਨੂੰ ਬਚਾਇਆ ਹੈ। ਇਹ ਕਾਰਵਾਈ ਕਰਨਾਟਕ ਪੁਲਸ ਵੱਲੋਂ ਪੂਰੇ ਸੂਬੇ ’ਚ ਬਾਲ ਮਜ਼ਦੂਰੀ ਵਿਰੁੱਧ ਸ਼ੁਰੂ ਕੀਤੀ ਗਈ ਇਕ ਵਿਆਪਕ ਮੁਹਿੰਮ ਦਾ ਹਿੱਸਾ ਹੈ। ਇਸ ਅਧੀਨ ਕੁੱਲ 800 ਬੱਚਿਆਂ ਨੂੰ ਬਚਾਇਆ ਗਿਆ ਹੈ। ਬੈਂਗਲੁਰੂ ਸ਼ਹਿਰ ਦੇ 12 ਪੁਲਸ ਡਿਵੀਜ਼ਨਾਂ ਦੀਆਂ ਟੀਮਾਂ ਨੇ ਵਪਾਰਕ ਅਦਾਰਿਆਂ, ਉਦਯੋਗਿਕ ਖੇਤਰਾਂ, ਹੋਟਲਾਂ ਤੇ ਗੈਰਾਜਾਂ ਸਮੇਤ ਕੁੱਲ 5,897 ਥਾਵਾਂ ਦੀ ਡੂੰਘਾਈ ਨਾਲ ਤਲਾਸ਼ੀ ਲਈ। ਇਸ ਮਾਮਲੇ ’ਚ ਕਾਰਵਾਈ ਕਰਦੇ ਹੋਏ ਪੁਲਸ ਨੇ ਬੱਚਿਆਂ ਨੂੰ ਕੰਮ ’ਤੇ ਰੱਖਣ ਵਾਲੇ ਦੁਕਾਨਦਾਰਾਂ ਤੇ ਮਾਲਕਾਂ ਵਿਰੁੱਧ 18 ਐੱਫ.ਆਈ.ਆਰਜ਼ ਦਰਜ ਕੀਤੀਆਂ ਹਨ।

