Bhuma: Baba Bedi and Baba Seva Singh Rampur Khere played a key role in getting cases filed over the disappearance of 328 sacred saroops.

328 ਗੁੰਮ ਹੋਏ ਪਾਵਨ ਸਰੂਪਾਂ ਦੀ ਤਤਕਾਲੀ ਦੋਸ਼ੀਆਂ ਵਿਰੁੱਧ ਮਾਮਲਾ ਦਰਜ ਕਰਵਾਉਣ ਵਿੱਚ ਬਾਬਾ ਬੇਦੀ ਅਤੇ ਬਾਬਾ ਸੇਵਾ ਸਿੰਘ ਰਾਮਪੁਰ ਖੇੜੇ ਵਾਲਿਆਂ ਵੱਲੋਂ ਅਹਿਮ ਭੂਮਿਕਾ ਨਿਭਾਈ ਗਈ: ਭੋਮਾ

8 ਦਸੰਬਰ 2025, ਅੰਮ੍ਰਿਤਸਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਪੰਜਾਬ ਦੇ ਚੇਅਰਮੈਨ ਮਨਜੀਤ ਸਿੰਘ ਭੋਮਾ ਨੇ ਕਿਹਾ ਕਿ ਕੱਲ੍ਹ ਜੋ ਪੰਜਾਬ ਸਰਕਾਰ ਵਲੋਂ 328 ਗੁੰਮ ਹੋਏ ਪਾਵਨ ਸਰੂਪਾਂ ਦੀ ਐਫ ਆਈ ਆਰ ਕੱਟਵਾਈ ਗਈ ਹੈ। ਉਹ ਐਫ ਆਈ ਆਰ ਦਰਜ ਕਰਵਾਉਣ ਵਿੱਚ ਸੰਤ ਬਾਬਾ ਸਰਬਜੋਤ ਸਿੰਘ ਬੇਦੀ ਅਤੇ ਸੰਤ ਬਾਬਾ ਸੇਵਾ ਸਿੰਘ ਰਾਮਪੁਰ ਖੇੜੇ ਵਾਲਿਆਂ ਨੇ ਇੱਕ ਅਹਿਮ ਰੋਲ ਨਿਭਾਇਆ ਹੈ। ਇਸੇ ਤਰ੍ਹਾਂ ਪੰਥ ਪ੍ਰਸਿੱਧ ਹਜ਼ੂਰੀ ਰਾਗੀ ਭਾਈ ਬਲਦੇਵ ਸਿੰਘ ਵਡਾਲਾ ਵਲੋਂ ਲੰਮਾ ਸੰਘਰਸ਼ ਤੇ ਸਤਿਕਾਰ ਕਮੇਟੀਆਂ ਤੇ ਪੰਥਕ ਜਥੇਬੰਦੀਆਂ ਵਲੋਂ ਸਮੈਂ ਸਮੇਂ ਤੇ ਇਸ ਮੁੱਦੇ ਤੇ ਅਵਾਜ਼ ਬੁਲੰਦ ਕਰਨੀ ਤੇ ਸੰਘਰਸ਼ ਕਰਨਾ ਤੇ ਕਿਸਾਨ ਆਗੂ ਸ ਜਗਜੀਤ ਸਿੰਘ ਡੱਲੇਵਾਲ ਵਲੋਂ ਕੱਲ੍ਹ ਮਹਾਂ ਪੰਚਾਇਤ ਬੁਲਾ ਕੇ ਜਿਸ ਤਰ੍ਹਾਂ ਪੰਜਾਬ ਸਰਕਾਰ ਤੇ ਦਬਾਅ ਬਣਾਇਆਂ ਗਿਆ ਤੇ ਅਖੀਰ ਪੰਜਾਬ ਸਰਕਾਰ ਨੂੰ ਸੰਜੀਦਗੀ ਵਿਖਾਉਂਦਿਆਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ ਕੁਲਤਾਰ ਸਿੰਘ ਸੰਧਵਾਂ ਅਤੇ ਕੈਬਨਿਟ ਮੰਤਰੀ ਸ ਹਰਜੋਤ ਸਿੰਘ ਬੈਂਸ , ਸਾਬਕਾ ਮੰਤਰੀ ਸ ਇੰਦਰਬੀਰ ਸਿੰਘ ਨਿੱਝਰ ਨੂੰ ਮਹਾਂ ਪੰਚਾਇਤ ਵਿੱਚ ਭੇਜ ਕੇ ਮੌਕੇ ਤੇ ਤਤਕਾਲੀ ਦੋਸ਼ੀਆਂ ਵਿਰੁੱਧ ਐਫ ਆਈ ਆਰ ਕਟਵਾਉਣ ਦਾ ਐਲਾਨ ਕਰਨਾ ਪਿਆ ਤੇ ਅਖੀਰ ਕੋਤਵਾਲੀ ਪੁਲਸ ਨੂੰ ਐਫ ਆਈ ਆਰ ਦਰਜ਼ ਕਰਨੀ ਪਈ। ਉਹਨਾਂ ਕਿਹਾ ਪੰਜਾਬ ਸਰਕਾਰ ਦੇਰ ਬਾਅਦ ਹਰਕਤ ਵਿੱਚ ਆਈ ਹੈ ਪਰ ਦੇਰ ਆਏ ਦਰੁਸਤ ਆਏ। ਇਸੇ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਕਿਤਾਬਾਂ ਵਿੱਚ ਜਿਸ ਤਰ੍ਹਾਂ ਇਤਿਹਾਸ ਨੂੰ ਤਰੋੜਿਆ ਮਰੋੜਿਆ ਗਿਆ ਹੈ ਉਸ ਦਾ ਸ ਬਲਦੇਵ ਸਿੰਘ ਸਿਰਸਾ ਵਲੋਂ ਸਮੇਂ ਨੋਟਿਸ ਲੈਣਾ ਤੇ ਸੰਘਰਸ਼ ਕਰਨਾ ਉਹ ਵੀ ਕਾਬਲੇ ਤਾਰੀਫ ਹੈ। ਪੰਜਾਬ ਸਰਕਾਰ ਨੂੰ ਇਸ ਮਾਮਲੇ ਵਿੱਚ ਦੋਸ਼ੀਆਂ ਵਿਰੁੱਧ ਮਾਮਲਾ ਦਰਜ ਕਰਵਾਉਣਾ ਪਿਆ ਹੈ । ਉਹਨਾਂ ਕਿਹਾ ਬਾਦਲ ਲਾਣੇ ਨੂੰ ਹੋਰ ਢੁਕਵੀਂ ਸਜ਼ਾ ਦੇਣ ਲਈ ਆਉਣ ਵਾਲੀਆਂ ਸ਼੍ਰੋਮਣੀ ਕਮੇਟੀ ਚੌਣਾਂ ਵਿੱਚ ਸਮੁੰਦਰੀ ਹਾਲ ਵਿਚੋਂ ਬਾਹਰ ਕੱਢਣ ਦੀਆਂ ਸਾਰੀਆਂ ਪੰਥਕ ਜਥੇਬੰਦੀਆਂ ਨੂੰ ਹੁਣ ਤੋਂ ਤਿਆਰੀਆਂ ਅਰੰਭਣੀਆ ਚਾਹੀਦੀਆਂ ਹਨ।