BJP revamps organizational structure; appoints organizational general secretaries in various states
ਭਾਜਪਾ ਨੇ ਬਦਲਿਆ ਸੰਗਠਨ ਦਾ ਢਾਂਚਾ, ਵੱਖ-ਵੱਖ ਸੂਬਿਆਂ ’ਚ ਸੰਗਠਨ ਜਨਰਲ ਸਕੱਤਰ ਨਿਯੁਕਤ ਕੀਤੇ
ਨਵੀਂ ਦਿੱਲੀ (ਆਵਾਜ਼ਿ ਕੌਮ ਬਿਊਰੋ)-ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਨੇ ਪਾਰਟੀ ਦੀਆਂ ਸੂਬਾ ਇਕਾਈਆਂ ਲਈ ਸੰਗਠਨ ਜਨਰਲ ਸਕੱਤਰਾਂ ਦੀ ਵੀਰਵਾਰ ਨੂੰ ਨਿਯੁਕਤੀ ਕੀਤੀ। ਨਬੀਨ ਨੇ ਭਾਜਪਾ ਦੇ ਕਈ ਰਾਸ਼ਟਰੀ ਸੰਯੁਕਤ ਜਨਰਲ ਸਕੱਤਰਾਂ (ਸੰਗਠਨ) ਨੂੰ ਵੱਖ-ਵੱਖ ਸੂਬਿਆਂ ’ਚ ਪਾਰਟੀ ਦੇ ਸੰਗਠਨਾਤਮਕ ਮਾਮਲਿਆਂ ਦਾ ਇੰਚਾਰਜ ਵੀ ਬਣਾਇਆ। ਭਾਜਪਾ ਵੱਲੋਂ ਜਾਰੀ ਬਿਆਨ ਮੁਤਾਬਕ, ਰਾਸ਼ਟਰੀ ਸੰਯੁਕਤ ਜਨਰਲ ਸਕੱਤਰ (ਸੰਗਠਨ) ਸ਼ਿਵਪ੍ਰਕਾਸ਼ ਆਂਧਰਾ ਪ੍ਰਦੇਸ਼, ਮਹਾਰਾਸ਼ਟਰ, ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਗੋਆ ’ਚ ਪਾਰਟੀ ਦੇ ਸੰਗਠਨਾਤਮਕ ਮਾਮਲਿਆਂ ਦੇ ਇੰਚਾਰਜ ਹੋਣਗੇ। ਬਿਆਨ ਮੁਤਾਬਕ ਨਬੀਨ ਨੇ ਪਵਨ ਰਾਣਾ ਨੂੰ ਦਿੱਲੀ ਅਤੇ ਹਰਿਆਣਾ ਲਈ ਪਾਰਟੀ ਦਾ ਜਨਰਲ ਸਕੱਤਰ (ਸੰਗਠਨ) ਨਿਯੁਕਤ ਕੀਤਾ ਹੈ। ਮੰਤਰੀ ਸ਼੍ਰੀਨਿਵਾਸੁਲੂ ਨੂੰ ਪੰਜਾਬ ਤੇ ਚੰਡੀਗੜ੍ਹ ਲਈ ਪਾਰਟੀ ਦਾ ਜਨਰਲ ਸਕੱਤਰ (ਸੰਗਠਨ) ਬਣਾਇਆ ਗਿਆ ਹੈ। ਰਾਸ਼ਟਰੀ ਸੰਯੁਕਤ ਜਨਰਲ ਸਕੱਤਰ (ਸੰਗਠਨ) ਸੌਦਾਨ ਸਿੰਘ ਨੂੰ ਬਿਹਾਰ, ਝਾਰਖੰਡ, ਓਡਿਸ਼ਾ ਅਤੇ ਪੱਛਮੀ ਬੰਗਾਲ ’ਚ ਪਾਰਟੀ ਦੇ ਸੰਗਠਨਾਤਮਕ ਮਾਮਲਿਆਂ ਦਾ ਚਾਰਜ ਸੌਂਪਿਆ ਗਿਆ ਹੈ। ਬਿਆਨ ’ਚ ਕਿਹਾ ਗਿਆ ਹੈ ਕਿ ਰਾਸ਼ਟਰੀ ਸੰਗਠਨਕਾਰ ਵੀ. ਸਤੀਸ਼ ਪਾਰਟੀ ਦੇ ਅਨੁਸੂਚਿਤ ਜਾਤੀ (SC) ਅਤੇ ਅਨੁਸੂਚਿਤ ਜਨਜਾਤੀ (ST) ਮੋਰਚਿਆਂ ਦੇ ਸੰਗਠਨਾਤਮਕ ਮਾਮਲਿਆਂ ਦਾ ਚਾਰਜ ਸੰਭਾਲਣਗੇ। ਉਨ੍ਹਾਂ ਨੂੰ ਪਾਰਟੀ ਦੇ ਸੰਸਦ ਦਫ਼ਤਰ ਦਾ ਇੰਚਾਰਜ ਵੀ ਬਣਾਇਆ ਗਿਆ ਹੈ। ਇਸ ’ਚ ਕਿਹਾ ਗਿਆ ਹੈ ਕਿ ਭਾਜਪਾ ਨੇਤਾ ਧਰਮਪਾਲ ਨੂੰ ਉੱਤਰ ਪ੍ਰਦੇਸ਼ ’ਚ ਪਾਰਟੀ ਦਾ ਜਨਰਲ ਸਕੱਤਰ, ਜਦਕਿ ਅਜੇ ਜਾਮਵਾਲ ਨੂੰ ਮਹਾਰਾਸ਼ਟਰ ’ਚ ਜਨਰਲ ਸਕੱਤਰ (ਸੰਗਠਨ) ਨਿਯੁਕਤ ਕੀਤਾ ਗਿਆ ਹੈ। ਅਮਿਤਾਭ ਚੱਕਰਵਰਤੀ ਪੱਛਮੀ ਬੰਗਾਲ ’ਚ ਜਨਰਲ ਸਕੱਤਰ (ਸੰਗਠਨ) ਦਾ ਅਹੁਦਾ ਸੰਭਾਲਣਗੇ, ਜਦਕਿ ਸਤੀਸ਼ ਧੋਂਡ ਮਹਾਰਾਸ਼ਟਰ ’ਚ ਸੰਯੁਕਤ ਜਨਰਲ ਸਕੱਤਰ (ਸੰਗਠਨ) ਵਜੋਂ ਕੰਮ ਕਰਨਗੇ।

