BLA will become Balochistan’s army after full independence: Mir Yar Baloch
ਪੂਰੀ ਆਜ਼ਾਦੀ ਤੋਂ ਬਾਅਦ BLA ਬਣੇਗੀ ਬਲੋਚਿਸਤਾਨ ਦੀ ਫ਼ੌਜ : ਮੀਰ ਯਾਰ ਬਲੋਚ
ਗੁਰਦਾਸਪੁਰ (ਆਵਾਜ਼ਿ ਕੌਮ ਬਿਊਰੋ)-ਬਲੋਚਿਸਤਾਨ ਲਿਬਰੇਸ਼ਨ ਆਰਮੀ (ਬੀ.ਐੱਲ.ਏ.) ਨੇ ਪਾਕਿਸਤਾਨ ਦੇ ਖ਼ਿਲਾਫ਼ ਆਪਣੀ ਹਥਿਆਰਬੰਦ ਮੁਹਿੰਮ ਨੂੰ ਬਲੋਚਿਸਤਾਨ ਦੀ ਪੂਰੀ ਆਜ਼ਾਦੀ ਤੱਕ ਜਾਰੀ ਰੱਖਣ ਦਾ ਦਾਅਵਾ ਕੀਤਾ ਹੈ। ਸੰਗਠਨ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਕਿ ਆਜ਼ਾਦੀ ਹਾਸਲ ਹੋਣ ਤੋਂ ਬਾਅਦ ਬੀ.ਐੱਲ.ਏ. ਦੇ ਲੜਾਕੇ ਹੀ ਬਲੋਚਿਸਤਾਨ ਦੀ ਫ਼ੌਜ ਦੀ ਭੂਮਿਕਾ ਨਿਭਾਉਣਗੇ। ਸੰਗਠਨ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਪਿਛਲੇ 8 ਦਿਨਾਂ ‘ਚ ਬਲੋਚਿਸਤਾਨ ‘ਚ 22 ਹਮਲਿਆਂ ਦੀ ਜ਼ਿੰਮੇਵਾਰੀ ਲਈ ਹੈ, ਜਿਨ੍ਹਾਂ ‘ਚ 26 ਪਾਕਿਸਤਾਨੀ ਸੁਰੱਖਿਆ ਕਰਮਚਾਰੀਆਂ ਦੇ ਮਾਰੇ ਜਾਣ ਦਾ ਦੋਸ਼ ਲਾਇਆ ਗਿਆ ਹੈ। ਬਲੋਚ ਨੇਤਾ ਮੀਰ ਯਾਰ ਬਲੋਚ ਨੇ ਦਾਅਵਾ ਕੀਤਾ ਕਿ ਬੀ.ਐੱਲ.ਏ. ‘ਚ ਕਰੀਬ 1 ਲੱਖ ਸਰਗਰਮ ਮੈਂਬਰ ਹਨ ਅਤੇ ਉਸ ਨੂੰ ਬਲੋਚ ਆਬਾਦੀ ਦਾ ਵਿਆਪਕ ਸਮਰਥਨ ਹਾਸਲ ਹੈ। ਉਨ੍ਹਾਂ ਸੰਗਠਨ ਦੀਆਂ ਫੌਜੀ ਗਤੀਵਿਧੀਆਂ ਦਾ ਜ਼ਿਕਰ ਕਰਦੇ ਹੋਏ ਪਾਕਿਸਤਾਨੀ ਸੁਰੱਖਿਆ ਚੌਕੀਆਂ ’ਤੇ ਹਮਲੇ ਕਰਨ ਅਤੇ ਹਥਿਆਰ ਕਬਜ਼ੇ ’ਚ ਲੈਣ ਦੇ ਦਾਅਵੇ ਵੀ ਕੀਤੇ।

