Chamber of Commerce makes big announcement regarding ‘Punjab Bandh’ call
‘ਪੰਜਾਬ ਬੰਦ’ ਦੇ ਸੱਦੇ ਨੂੰ ਲੈ ਕੇ ਵਪਾਰ ਮੰਡਲ ਨੇ ਕਰ’ਤਾ ਵੱਡਾ ਐਲਾਨ
ਗੁਰਦਾਸਪੁਰ (ਆਵਾਜ਼ਿ ਕੌਮ ਬਿਊਰੋ)-ਕੌਮੀ ਇਨਸਾਫ਼ ਮੋਰਚੇ ਵੱਲੋਂ ਭਲਕੇ ਪੰਜਾਬ ਬੰਦ ਦੀ ਦਿੱਤੀ ਗਈ ਕਾਲ ਨੂੰ ਲੈ ਕੇ ਗੁਰਦਾਸਪੁਰ ਦੇ ਬਾਜ਼ਾਰ ਕੱਲ੍ਹ ਸਵੇਰੇ 7 ਵਜੇ ਤੋਂ ਲੈ ਕੇ 2 ਵਜੇ ਤਕ ਬੰਦ ਰਹਿਣਗੇ। ਇਸ ਸਬੰਧੀ ਕੌਮੀ ਇਨਸਾਫ ਮੋਰਚਾ ਤੇ ਵਪਾਰ ਮੰਡਲ ਦੇ ਵਿਚਾਲੇ ਸਹਿਮਤੀ ਬਣ ਗਈ ਹੈ। ਵਪਾਰ ਮੰਡਲ ਨੇ ਐਲਾਨ ਕੀਤਾ ਹੈ ਕਿ ਕੱਲ੍ਹ ਸਵੇਰੇ 7 ਤੋਂ 2 ਵਜੇ ਤੱਕ ਗੁਰਦਾਸਪੁਰ ਦੇ ਬਾਜ਼ਾਰ ਪੂਰਨ ਤੌਰ ‘ਤੇ ਬੰਦ ਰਹਿਣਗੇ। ਇਸ ਮੌਕੇ ਇੰਦਰਪਾਲ ਸਿੰਘ ਬੈਂਸ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਗੁਰਦਾਸਪੁਰ, ਯੂਥ ਪੰਜਾਬ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਚੜੂਨੀ ਵੱਲੋਂ ਲੋਕਾਂ ਨੂੰ ਇਸ ਸ਼ਾਂਤੀਪੂਰਨ ਪੰਜਾਬ ਬੰਦ ਵਿਚ ਸਹਿਯੋਗ ਦੇਣ ਦੀ ਅਪੀਲ ਕੀਤੀ ਗਈ।

