
ਅੰਮ੍ਰਿਤਪਾਲ ਸਿੰਘ ਦੀ ਨਵੀਂ ਪਾਰਟੀ ‘ਤੇ CM ਭਗਵੰਤ ਮਾਨ ਦਾ ਬਿਆਨ
ਚੰਡੀਗੜ੍ਹ: ਅੰਮ੍ਰਿਤਪਾਲ ਸਿੰਘ ਦੀ ਨਵੀਂ ਸਿਆਸੀ ਪਾਰਟੀ ਦੀ ਘੋਸ਼ਣਾ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ’ਤੇ ਪ੍ਰਤੀਕਰਮ ਦਿੱਤਾ। ਉਨ੍ਹਾਂ ਕਿਹਾ ਕਿ, “ਪਾਰਟੀ ਬਣਾਉਣ ਦਾ ਹਰੇਕ ਨਾਗਰਿਕ ਨੂੰ ਹੱਕ ਹੈ। ਪਾਰਟੀ ਦਾ ਏਜੰਡਾ ਕੀ ਹੈ ਅਤੇ ਲੋਕ ਉਸ ਏਜੰਡੇ ਨੂੰ ਪਸੰਦ ਕਰਦੇ ਹਨ ਜਾਂ ਨਹੀਂ, ਇਹ ਲੋਕਾਂ ਦੀ ਮਰਜ਼ੀ ’ਤੇ ਨਿਰਭਰ ਕਰਦਾ ਹੈ।”
ਉਨ੍ਹਾਂ ਹੋਰ ਕਿਹਾ ਕਿ, “ਪੰਜਾਬ ਦੀ ਧਰਤੀ ’ਤੇ ਹਰ ਕਿਸਮ ਦਾ ਫਲ-ਫੁੱਲ ਅਤੇ ਫਸਲ ਉੱਗ ਸਕਦੀ ਹੈ, ਪਰ ਨਫ਼ਰਤ ਦੇ ਬੀਜ ਕਦੇ ਨਹੀਂ ਉੱਗਣ ਦਿੱਤੇ ਜਾਣਗੇ।” ਇਹ ਬਿਆਨ ਸੂਬੇ ਵਿੱਚ ਸ਼ਾਂਤੀ ਅਤੇ ਸੁਹਿਰਦਤਾ ਬਣਾਏ ਰੱਖਣ ਲਈ ਮੁੱਖ ਮੰਤਰੀ ਦੀ ਪਕਕੀ ਨੀਤੀ ਨੂੰ ਦਰਸਾਉਂਦਾ ਹੈ।