“Corrupt Individuals Infiltrate SGPC, Tarnishing the Honor of the Sikh Institution!”

ਮੁਹ ਕਾਲੇ ਤਿਨੑ ਲੋਭੀਆ ; ਜਾਸਨਿ ਜਨਮੁ ਗਵਾਇ!!

ਮੁਹ ਕਾਲੇ ਤਿਨੑ ਲੋਭੀਆ ; ਜਾਸਨਿ ਜਨਮੁ ਗਵਾਇ!!
ਸ਼੍ਰੋਮਣੀ ਕਮੇਟੀ ‘ਚ ਲੋਭੀ ਦਾਗ਼ੀ ਹੋਏ, ਸਿੱਖ ਸੰਸਥਾ ਦੀ ਇਜ਼ਤ ਮਿੱਟੀ ‘ਚ ਮਿਲੀ!

ਅੱਜ, 11 ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਆਪਣੇ ਵਿਵਾਦਿਤ ਫ਼ੈਸਲੇ ਨਾਲ ਸਿਰਫ਼ ਆਪਣੇ ਹੀ ਨਹੀਂ, ਬਲਕਿ ਪੂਰੀ ਸਿੱਖ ਸੰਸਥਾ ਦੇ ਮਾਣ-ਸਨਮਾਨ ਨੂੰ ਦਾਗ਼ੀ ਕਰ ਦਿੱਤਾ। ਇਹ ਫ਼ੈਸਲਾ ਸੱਚੀ ਆਤਮਕਤਾ ਦੀ ਵਿਰੋਧੀ ਦਲਾਲੀ ਦਾ ਮਿਸਾਲ ਬਣ ਗਿਆ।

ਬਜ਼ਾਰੂ ਮੰਡੀ ਦੀ ਤਰ੍ਹਾਂ ਵਿਕਿਆ ਜ਼ਮੀਰ!
ਚੌਥੇ ਪਾਤਸ਼ਾਹ ਦੀ ਚੌਖਟ ‘ਤੇ ਬੈਠੇ ਇਹ “ਲੋਭੀ”, “ਸੱਤਾ ਪਿਆਸੇ”, ਸਿੱਖ ਇਤਿਹਾਸ ਦੇ ਧੀਰਮੱਲ, ਮੀਣੇ, ਅਤੇ ਮਸੰਦਿਆਂ ਦੀ ਯਾਦ ਤਾਜ਼ਾ ਕਰਵਾ ਰਹੇ ਹਨ। ਇਨ੍ਹਾਂ ਨੇ ਸਿੱਖਾ ਦੀ ਸਿਰਮੌਰ ਸੰਸਥਾ ਦਾ ਸਿਰ ਨੀਵਾਂ ਕਰ ਦਿੱਤਾ। ਹੁਣ ਇਹ ਸਾਖੀ ਸਿੱਖ ਕੌਮ ਵਾਸਤੇ ਗੰਭੀਰ ਚਿੰਤਨ-ਮੰਥਨ ਦੀ ਲੋੜ ਪੈਦਾ ਕਰਦੀ ਹੈ।

ਬਾਦਲ ਪਰਿਵਾਰ ਦੀ ਚਾਲ ਅਤੇ ਗੁਰੂ ਘਰਾਂ ਦੀ ਤਬਾਹੀ
ਇਹ ਉਹੀ ਕੁਹਾੜਾ ਹੈ ਜੋ ਪਹਿਲਾਂ ਹਰਿਆਣਾ ‘ਚ ਵੱਜਿਆ ਸੀ, ਜਿਸ ਕਾਰਨ ਸ਼੍ਰੋਮਣੀ ਕਮੇਟੀ ਗੁਰੂ ਘਰਾਂ ਤੋਂ ਵੱਖ ਕਰਵਾਈ ਗਈ। ਹੁਣ ਉਹੀ ਖੇਡ ਪੰਜਾਬ ‘ਚ ਖੇਡੀ ਜਾ ਰਹੀ ਹੈ

ਟੋਲੇ ‘ਤੇ ਸਵਾਲ – ਜੋ ਜੱਥੇਦਾਰ ਲਈ ਠੀਕ ਨਹੀਂ, ਉਹ ਹੈੱਡ ਗ੍ਰੰਥੀ ਕਿਵੇਂ?
ਇਸ ਸਿਰਫਿਰੇ ਟੋਲੇ ਨੂੰ ਹੁਣ ਇੱਕ ਵੱਡਾ ਸਵਾਲ ਜਿਹੜਾ ਪੂਰੀ ਸਿੱਖ ਕੌਮ ਪੁੱਛ ਰਹੀ ਹੈਜੇ ਜੱਥੇਦਾਰ ਦੀ ਸੇਵਾ ਠੀਕ ਨਹੀਂ ਸੀ, ਤਾਂ ਉਹੀ ਵਿਅਕਤੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਵਜੋਂ ਕਿਵੇਂ ਠੀਕ ਹੋ ਗਿਆ? ਇਹ ਨਵਾਂ ਵਿਵਾਦ ਸ਼੍ਰੋਮਣੀ ਕਮੇਟੀ ਦੀ ਸਾਖ ‘ਤੇ ਹੋਰ ਦਾਗ਼ ਲਗਾ ਚੁੱਕਾ ਹੈ

3 ਜਾਗਦੀ ਜ਼ਮੀਰਾਂ ਵਾਲੇ ਮੈਂਬਰ – ਸੱਚ ਦਾ ਦੀਵਾ
ਇਸ ਬੇਇਮਾਨੀ, ਲਾਲਚ ਅਤੇ ਬੇਇਨਸਾਫ਼ੀ ਦੇ ਮਾਹੌਲ ‘ਚ ਜਿਨ੍ਹਾਂ 3 SGPC ਮੈਂਬਰਾਂ ਨੇ ਆਪਣਾ ਜ਼ਮੀਰ ਵਿਕਣ ਨਹੀਂ ਦਿੱਤਾ, ਉਹਨਾਂ ਨੂੰ ਸਿੱਖ ਇਤਿਹਾਸ ਹਮੇਸ਼ਾ ਯਾਦ ਰੱਖੇਗਾ। ਜਸਵੰਤ ਸਿੰਘ ਪੁੜੈਣ ਅਤੇ ਉਨ੍ਹਾਂ ਦੇ ਸਾਥੀਆਂ ਨੇ ਬਜ਼ਾਰੂ ਹੱਟ ‘ਚ ਵੀਕ ਰਹੇ ਇਨਸਾਫ਼ ਦੇ “ਸੱਚ ਦਾ ਦੀਵਾ” ਜਗਾਉਣ ਦੀ ਕੋਸ਼ਿਸ਼ ਕੀਤੀ

ਇਹ ਕੇਵਲ ਸ਼੍ਰੋਮਣੀ ਕਮੇਟੀ ਦਾ ਸੰਕਟ ਨਹੀਂ, ਇਹ ਸਿੱਖ ਕੌਮ ਦੀ ਆਗੂਵਾਈ ‘ਤੇ ਵੱਡਾ ਪ੍ਰਸ਼ਨ ਚਿੰਨ੍ਹ ਹੈ। ਹੁਣ ਸਿੱਖ ਕੌਮ ਨੂੰ ਚੁਣੌਤੀ ਮਿਲੀ ਹੈ – ਕੀ ਅਸੀਂ ਆਪਣੇ ਗੁਰੂ ਦੇ ਸਿਧਾਂਤਾਂ ਤੇ ਟਿਕੇ ਰਹਾਂਗੇ ਜਾਂ ਫਿਰ ਇਹ ਵਿਗਾੜ ਅੱਗੇ ਵੀਰ ਹਾਰ ਬੈਠਾਂਗੇ?

ਗੁਰਪ੍ਰੀਤ ਸਿੰਘ ਰੰਧਾਵੇ ਵਾਲੇ
ਮੈਂਬਰ ਸ੍ਰੋਮਣੀ ਕਮੇਟੀ !!