Cylinder exploded like a bomb! Two-storey house reduced to rubble; 4 people lost their lives
ਬੰਬ ਵਾਂਗ ਫੱਟ ਗਿਆ ਸਿਲੰਡਰ ! ਢੇਹ-ਢੇਰੀ ਹੋ ਗਿਆ 2 ਮੰਜ਼ਿਲਾ ਘਰ, 4 ਲੋਕਾਂ ਦੀ ਗਈ ਜਾਨ
Lucknow, ਉੱਤਰ ਪ੍ਰਦੇਸ਼ ਦੇ ਫਤਿਹਪੁਰ ਜ਼ਿਲ੍ਹੇ ਦੇ ਮਾਲਵਾਨ ਕਸਬੇ ਵਿੱਚ ਇੱਕ ਘਰੇਲੂ ਐਲਪੀਜੀ ਸਿਲੰਡਰ ਫਟਣ ਨਾਲ ਤਿੰਨ ਸਾਲ ਦੇ ਬੱਚੇ ਸਮੇਤ ਘੱਟੋ-ਘੱਟ ਚਾਰ ਲੋਕਾਂ ਦੀ ਮੌਤ ਹੋ ਗਈ ਤੇ ਤਿੰਨ ਹੋਰ ਜ਼ਖਮੀ ਹੋ ਗਏ। ਜ਼ਖਮੀਆਂ ਵਿੱਚੋਂ ਦੋ ਖ਼ਤਰੇ ਤੋਂ ਬਾਹਰ ਹਨ, ਜਦੋਂ ਕਿ ਇੱਕ ਵਿਅਕਤੀ ਦੀ ਹਾਲਤ ਗੰਭੀਰ ਹੈ ਜਿਸਦੀ ਹਾਲਤ ਲਗਭਗ 90 ਫੀਦਸੀ ਸੜ ਗਈ ਹੈ। ਐਸ.ਪੀ. ਅਭਿਮਨਿਊ ਮੰਗਲਿਕ ਨੇ ਦੱਸਿਆ ਕਿ ਇਹ ਧਮਾਕਾ ਸ਼ਾਮ 5 ਵਜੇ ਦੇ ਕਰੀਬ ਉਦੋਂ ਹੋਇਆ ਜਦੋਂ ਇੱਕ ਫਲ ਅਤੇ ਸਬਜ਼ੀ ਵਿਕਰੇਤਾ ਸੁਰੇਸ਼ ਗੁਪਤਾ ਉਰਫ਼ ਚੁਨਾਰ ਦੇ ਘਰ ਖਾਣਾ ਪਕਾਇਆ ਜਾ ਰਿਹਾ ਸੀ। ਐਸ.ਪੀ. ਨੇ ਕਿਹਾ ਕਿ ਧਮਾਕੇ ਕਾਰਨ ਦੋ ਮੰਜ਼ਿਲਾ ਇਮਾਰਤ ਢਹਿ ਗਈ, ਜਿਸ ਨਾਲ ਪਰਿਵਾਰ ਦੇ ਮੈਂਬਰ ਮਲਬੇ ਹੇਠ ਦੱਬ ਗਏ ਅਤੇ ਨੇੜਲੇ ਕਈ ਘਰ ਪ੍ਰਭਾਵਿਤ ਹੋਏ। ਉਨ੍ਹਾਂ ਕਿਹਾ ਕਿ ਮਲਬੇ ਵਿੱਚੋਂ ਸੱਤ ਲੋਕਾਂ ਨੂੰ ਬਚਾਇਆ ਗਿਆ ਤੇ ਹਸਪਤਾਲ ਲਿਜਾਇਆ ਗਿਆ। ਬਾਅਦ ਵਿੱਚ ਚਾਰ ਲੋਕ – ਇੱਕ ਤਿੰਨ ਸਾਲ ਦਾ ਬੱਚਾ, ਇੱਕ 18 ਸਾਲ ਦਾ ਨੌਜਵਾਨ ਅਤੇ ਦੋ ਕਿਸ਼ੋਰ (ਸਾਰੇ ਮਰਦ) – ਇਲਾਜ ਦੌਰਾਨ ਮਰ ਗਏ। ਐਸਪੀ ਨੇ ਕਿਹਾ ਕਿ ਉਨ੍ਹਾਂ ਦੀ ਪਛਾਣ ਅਜੇ ਤੱਕ ਸਥਾਪਤ ਨਹੀਂ ਕੀਤੀ ਗਈ ਹੈ। ਪੁਲਸ ਫਾਇਰ ਬ੍ਰਿਗੇਡ ਕਰਮਚਾਰੀ ਅਤੇ ਸਥਾਨਕ ਨਿਵਾਸੀ ਬਚਾਅ ਕਾਰਜਾਂ ਵਿੱਚ ਸ਼ਾਮਲ ਹੋਏ। ਧਮਾਕੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

