ਨੈਸ਼ਨਲ ਪਿਜ਼ਾ ਡੇ ‘ਤੇ ਡੋਮੀਨੋਜ਼ ਇੰਡੀਆ ਦਾ ਵੱਡਾ ਐਲਾਨ – 1 ਸਾਲ ਤੱਕ ਫਰੀ ਪਿਜ਼ਾ

10 ਫਰਵਰੀ 2026 – ਨੈਸ਼ਨਲ ਪਿਜ਼ਾ ਡੇ ਮੌਕੇ ਡੋਮੀਨੋਜ਼ ਇੰਡੀਆ ਨੇ ਪਿਜ਼ਾ ਲਵਰਾਂ ਲਈ ਵੱਡਾ ਸਰਪ੍ਰਾਈਜ਼ ਦਿੱਤਾ ਹੈ। ਕੰਪਨੀ ਨੇ ਐਲਾਨ ਕੀਤਾ ਹੈ ਕਿ ਉਹ 3 ਲੋਕਾਂ ਨੂੰ ਪੂਰੇ 1 ਸਾਲ ਤੱਕ ਹਰ ਮਹੀਨੇ ਫਰੀ ਪਿਜ਼ਾ ਦੇਵੇਗੀ। ਇਸ ਆਫਰ ਲਈ ਡੋਮੀਨੋਜ਼ ਨੇ X (ਪਹਿਲਾਂ ਟਵਿੱਟਰ) ‘ਤੇ ਇੱਕ ਖਾਸ ਕਾਂਟੈਸਟ ਸ਼ੁਰੂ ਕੀਤਾ ਹੈ।
ਹਿੱਸਾ ਲੈਣ ਲਈ ਯੂਜ਼ਰਾਂ ਨੂੰ #DearDominosIndia ਹੈਸ਼ਟੈਗ ਨਾਲ ਰਿਪਲਾਈ ਕਰਨਾ ਹੈ ਅਤੇ ਬੱਤਾ ਲਿਖਣਾ ਹੈ ਕਿ ਉਹ ਇਸ ਫਰੀ ਪਿਜ਼ਾ ਆਫਰ ਦੇ ਹੱਕਦਾਰ ਕਿਉਂ ਹਨ। ਜਵਾਬ ਫੰਨੀ, ਡਰਾਮੈਟਿਕ ਜਾਂ ਵਿਟੀ ਹੋਣ ਚਾਹੀਦੇ ਹਨ। ਚੁਣੇ ਗਏ ਸਭ ਤੋਂ ਵਧੀਆ 3 ਵਿਨਰਾਂ ਨੂੰ ਹਰ ਮਹੀਨੇ ₹500 ਦਾ ਪਿਜ਼ਾ ਵਾਊਚਰ ਮਿਲੇਗਾ – ਯਾਨੀ ਪੂਰੇ 1 ਸਾਲ ਤੱਕ ਫਰੀ ਪਿਜ਼ਾ।
ਡੋਮੀਨੋਜ਼ ਨੇ ਆਪਣੇ ਅਧਿਕਾਰਤ X ਅਕਾਉਂਟ ਤੋਂ ਲਿਖਿਆ ਹੈ: “Celebrating National Pizza Day You’ve been asking us for free pizza forever. We’re finally listening. Reply with #DearDominosIndia and tell us why you deserve free pizza. Funny, dramatic or witty. Best 3 win ₹500 pizza every month for a year! #PizzaDaywithDominos”
ਇਹ ਕਾਂਟੈਸਟ ਪਿਜ਼ਾ ਲਵਰਾਂ ਵਿੱਚ ਬਹੁਤ ਉਤਸ਼ਾਹ ਪੈਦਾ ਕਰ ਰਿਹਾ ਹੈ ਅਤੇ ਲੋਕ ਆਪਣੇ ਕ੍ਰਿਏਟਿਵ ਜਵਾਬ ਪੋਸਟ ਕਰ ਰਹੇ ਹਨ। ਵਿਨਰਾਂ ਦੀ ਚੋਣ ਕੰਪਨੀ ਵੱਲੋਂ ਸਭ ਤੋਂ ਵਧੀਆ ਅਤੇ ਯੂਨੀਕ ਐਂਟਰੀਆਂ ਦੇ ਆਧਾਰ ‘ਤੇ ਕੀਤੀ ਜਾਵੇਗੀ।

