Drugs worth 35 crore rupees recovered from this area of Punjab!
ਪੰਜਾਬ ਦੇ ਇਸ ਇਲਾਕੇ ‘ਚੋਂ ਮਿਲਿਆ 35,00,00,000 ਰੁਪਏ ਦਾ ਨਸ਼ਾ!
ਅੰਮ੍ਰਿਤਸਰ (ਆਵਾਜ਼ਿ ਕੌਮ ਬਿਊਰੋ)-ਬੀ. ਐੱਸ. ਐੱਫ. ਅੰਮ੍ਰਿਤਸਰ ਸੈਕਟਰ ਦੀ ਟੀਮ ਨੇ ਦੇਹਾਤੀ ਪੁਲਸ ਦੇ ਨਾਲ ਇਕ ਸਾਂਝਾ ਆ੍ਰਪ੍ਰੇਸ਼ਨ ਕਰ ਕੇ ਸਰਹੱਦੀ ਜ਼ਿਲ੍ਹੇ ਸਹੂਰਾ ਦੇ ਇਲਾਕੇ ਵਿਚੋਂ ਹੈਰੋਇਨ ਦੀ ਵੱਡੀ ਖ਼ੇਪ ਬਰਾਮਦ ਕੀਤੀ ਹੈ। ਇਸ ਹੈਰੋਇਨ ਦੀ ਕੀਮਤ ਕੌਮਾਂਤਰੀ ਬਾਜ਼ਾਰ ਵਿਚ 35 ਕਰੋੜ ਰੁਪਏ ਦੇ ਕਰੀਬ ਦੱਸੀ ਜਾ ਰਹੀ ਹੈ। ਜਾਣਕਾਰੀ ਮੁਤਾਬਕ, 7 ਕਿੱਲੋ ਹੈਰੋਇਨ ਦਾ ਇਕ ਪੈਕਟ ਖੇਤਾਂ ਵਿਚ ਡਿੱਗਿਆ ਹੋਇਆ ਸੀ, ਜੋ ਤਸਕਰਾਂ ਦੇ ਹੱਥ ਲੱਗਣ ਦੀ ਬਜਾਏ ਜੁਆਇੰਟ ਟੀਮ ਦੇ ਹੱਥ ਲੱਗ ਗਿਆ। ਫ਼ਿਲਹਾਲ ਪੁਲਸ ਵੱਲੋਂ ਹੈਰੋਇਨ ਜ਼ਬਤ ਕਰ ਲਈ ਗਈ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

