ED conducts raids at 14 locations, including the Tricity, in a multi-crore bank fraud case
ਕਰੋੜਾਂ ਦੇ ਬੈਂਕ ਘਪਲੇ ’ਚ ED ਨੇ ਟ੍ਰਾਈਸਿਟੀ ਸਮੇਤ 14 ਥਾਵਾਂ ’ਤੇ ਕੀਤੀ ਛਾਪੇਮਾਰੀ
ਚੰਡੀਗੜ੍ਹ (ਆਵਾਜ਼ਿ ਕੌਮ ਬਿਊਰੋ)-ਆਈ. ਡੀ. ਐੱਫ. ਸੀ. ਬੈਂਕ ਨਾਲ ਸਬੰਧਿਤ ਲਗਭਗ 645 ਕਰੋੜ ਰੁਪਏ ਦੇ ਘਪਲੇ ’ਚ ਈ. ਡੀ. ਨੇ ਮੰਗਲਵਾਰ ਨੂੰ ਮਨੀ ਲਾਂਡਰਿੰਗ ਤਹਿਤ ਚੰਡੀਗੜ੍ਹ, ਪੰਚਕੂਲਾ ਤੇ ਮੋਹਾਲੀ ਸਮੇਤ 14 ਥਾਵਾਂ ’ਤੇ ਛਾਪੇਮਾਰੀ ਕੀਤੀ। ਇਹ ਛਾਪੇਮਾਰੀ ਮਲਿਕ ਜਵੈਲਰਜ਼, ਕੇ. ਐੱਲ. ਜੀ. ਜਵੈਲਜ਼, ਐੱਮ.ਬੀ. ਗੋਲਡ ਟਰੇਡਰਜ਼, ਸ਼ਾਮ ਜਵੈਲਰਜ਼ ਤੇ ਸੁੰਦਰ ਜਵੈਲਰਜ਼ ਸਮੇਤ ਕਈ ਜਿਊਲਰੀ ਫਰਮਾਂ ’ਤੇ ਹੋਈ। ਇਸ ਦੇ ਇਲਾਵਾ ਗੌਰਵ ਕੰਸਲ ਨੂੰ ਵੀ ਛਾਪੇਮਾਰੀ ਅਤੇ ਜਾਂਚ ’ਚ ਸ਼ਾਮਲ ਕੀਤਾ ਗਿਆ। ਗੌਰਵ ’ਤੇ ਅਪਰਾਧ ਦੀ ਆਮਦਨ (ਪੀ. ਓ. ਸੀ.) ਦੀ ਵੰਡ ਅਤੇ ਹੇਰ-ਫੇਰੀ ’ਚ ਵਿਚੋਲੀਏ ਵਜੋਂ ਕੰਮ ਕਰਨ ਦਾ ਦੋਸ਼ ਹੈ। ਇਹ ਜਾਂਚ ਹਰਿਆਣਾ ਪੁਲਸ ਦੀ ਫਰਵਰੀ ’ਚ ਦਰਜ ਐੱਫ. ਆਈ. ਆਰ. ’ਤੇ ਆਧਾਰਿਤ ਹੈ, ਜਿਸ ’ਚ ਡਿਵੈਲਪਮੈਂਟ ਐਂਡ ਪੰਚਾਇਤ ਵਿਭਾਗ ਦੇ ਆਈ. ਡੀ. ਐੱਫ. ਸੀ. ਫਸਟ ਬੈਂਕ ਅਤੇ ਏ. ਯੂ. ਸਮਾਲ ਫਾਈਨੈਂਸ ਬੈਂਕ ਖ਼ਾਤਿਆਂ ’ਚ ਬੇਨਿਯਮੀਆਂ ਪਾਈਆਂ ਗਈਆਂ। ਤਲਾਸ਼ੀ ਦੌਰਾਨ ਈ. ਡੀ. ਨੂੰ ਵੱਖ-ਵੱਖ ਜੌਹਰੀਆਂ ਅਤੇ ਬੈਂਕ ਖ਼ਾਤਿਆਂ ਰਾਹੀਂ ਅਪਰਾਧ ਦੀ ਕਮਾਈ ਦੇ ਪ੍ਰਵਾਹ, ਹੇਰ-ਫੇਰੀ, ਛੁਪਾਉਣ ਅਤੇ ਪ੍ਰਦਰਸ਼ਨ ਨਾਲ ਸਬੰਧਿਤ ਵਾਧੂ ਸਬੂਤ ਬਰਾਮਦ ਹੋਏ ਹਨ। ਤਲਾਸ਼ੀ ਦੌਰਾਨ ਬਰਾਮਦ ਦਸਤਾਵੇਜ਼ਾਂ ਅਤੇ ਹੋਰ ਸਮੱਗਰੀ ਦੀ ਜਾਂਚ ਕੀਤੀ ਜਾ ਰਹੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਈ. ਡੀ. ਦੀ ਜਾਂਚ ਤੋਂ ਪਤਾ ਲਗਾ ਹੈ ਕਿ ਕਥਿਤ ਤੌਰ ’ਤੇ ਗਬਨ ਕੀਤੇ ਗਏ ਜਨਤਕ ਪੈਸੇ ਨੂੰ ਵੱਖ-ਵੱਖ ਜੌਹਰੀਆਂ ਦੇ ਬੈਂਕ ਖ਼ਾਤਿਆਂ ਰਾਹੀਂ ਟਰਾਂਸਫਰ ਕਰ ਕੇ ਵਪਾਰਕ ਲੈਣ-ਦੇਣ ਵਜੋਂ ਦਿਖਾਇਆ ਗਿਆ। ਦੋਸ਼ ਲਗਾਇਆ ਕਿ ਇਹ ਲੈਣ-ਦੇਣ ਮੁਲਜ਼ਮਾਂ ਦੀ ਮਿਲੀ-ਭੁਗਤ ਨਾਲ ਕੀਤਾ ਗਿਆ ਸੀ, ਤਾਂ ਜੋ ਅਪਰਾਧ ਦੀ ਕਮਾਈ ਨੂੰ ਜਾਇਜ਼ ਪੈਸੇ ਵਜੋਂ ਛੁਪਾਇਆ ਅਤੇ ਪ੍ਰਦਰਸ਼ਿਤ ਕੀਤਾ ਜਾ ਸਕੇ। ਸੀ. ਬੀ. ਆਈ. ਨੇ ਪੰਚਕੂਲਾ ਦੀ ਵਿਸ਼ੇਸ਼ ਅਦਾਲਤ ’ਚ ਤੀਜੀ ਚਾਰਜਸ਼ੀਟ ਦਾਇਰ ਕੀਤੀ ਹੈ, ਜਿਸ ’ਚ ਬੈਂਕ ਧੋਖਾਧੜੀ ਮਾਮਲੇ ਦੇ ਸਬੰਧ ’ਚ ਹਰਿਆਣਾ ਕੇਡਰ ਦੇ 6 ਆਈ. ਏ.ਐੱਸ. ਅਧਿਕਾਰੀਆਂ ਅਤੇ ਹੋਰ ਸਰਕਾਰੀ ਕਰਮਚਾਰੀਆਂ ਨੂੰ ਨਾਮਜ਼ਦ ਕੀਤਾ ਗਿਆ। ਈ. ਡੀ. ਨੇ ਪਹਿਲਾਂ ਚਾਰ ਨੂੰ ਗ੍ਰਿਫ਼ਤਾਰ ਕਰ ਕੇ 211 ਕਰੋੜ ਦੀ ਜਾਇਦਾਦ ਅਟੈਚ/ਜ਼ਬਤ ਕੀਤੀ ਅਤੇ 14 ਮੁਲਜ਼ਮਾਂ ਖ਼ਿਲਾਫ਼ ਅਭਿਯੋਜਨ ਸ਼ਿਕਾਇਤ ਦਾਇਰ ਕੀਤੀ। ਨਵੀਆਂ ਤਲਾਸ਼ੀਆਂ ’ਚ ਹੋਰ ਸਬੂਤ ਮਿਲੇ ਹਨ ਅਤੇ ਜਾਂਚ ਜਾਰੀ ਹੈ। ਈ. ਡੀ. ਦੀ ਰਿਪੋਰਟ ਮੁਤਾਬਕ ਵੱਖ-ਵੱਖ ਥਾਵਾਂ ਅਤੇ ਚੰਡੀਗੜ੍ਹ ਯੂ. ਟੀ. ਪ੍ਰਸ਼ਾਸਨ ਦੇ ਬੈਂਕ ਦਸਤਾਵੇਜ਼ਾਂ ਤੋਂ ਕਥਿਤ ਤੌਰ ’ਤੇ ਅਪਰਾਧ ਵਾਲੀ ਰਾਤ ਮਨੀ ਲਾਂਡਰਿੰਗ ’ਚ ਜੌਹਰੀਆਂ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ। ਏਜੰਸੀ ਦਾ ਕਹਿਣਾ ਹੈ ਕਿ ਆਈ. ਡੀ. ਐੱਫ. ਸੀ. ਫਸਟ ਬੈਂਕ ਫੋਰਡ ’ਚ ਕਥਿਤ ਤੌਰ ’ਤੇ ਨਾਮਜ਼ਦ ਆਈ. ਏ. ਐੱਸ. ਅਧਿਕਾਰੀ ਅਤੇ ਹੋਰ ਸਰਕਾਰੀ ਕਰਮਚਾਰੀ ਵੀ ਸ਼ਾਮਲ ਹਨ। ਇਸੇ ਮਾਮਲੇ ’ਚ ਸੀ. ਬੀ. ਆਈ. ਨੇ ਹਰਿਆਣਾ ਕੇਡਰ ਦੇ 6 ਆਈ. ਏ. ਐੱਸ. ਅਧਿਕਾਰੀਆਂ ਅਤੇ ਹੋਰ ਸਰਕਾਰੀ ਕਰਮਚਾਰੀਆਂ ਖ਼ਿਲਾਫ਼ ਤਿੰਨ ਹੋਰ ਗ੍ਰਿਫ਼ਤਾਰੀਆਂ ਕੀਤੀਆਂ ਹਨ। ਇਸੇ ਮਾਮਲੇ ’ਚ ਈ. ਡੀ. ਨੇ ਪਹਿਲਾਂ ਹੀ ਚਾਰ ਮੁਲਜ਼ਮਾਂ ਨੂੰ ਕਥਿਤ ਤੌਰ ’ਤੇ ਮਨੀ ਲਾਂਡਰਿੰਗ ਦੇ ਦੋਸ਼ ’ਚ ਗ੍ਰਿਫ਼ਤਾਰ ਕਰ ਲਿਆ ਹੈ। ਏਜੰਸੀ ਨੇ ਜਾਂਚ ਦੇ ਸਬੰਧ ’ਚ ਲਗਭਗ 211 ਕਰੋੜ ਰੁਪਏ ਦੀ ਚੱਲ ਅਤੇ ਅਚੱਲ ਜਾਇਦਾਦ ਨੂੰ ਜ਼ਬਤ ਅਤੇ ਫਰੀਜ਼ ਵੀ ਕੀਤਾ ਹੈ। ਇਸ ਦੇ ਇਲਾਵਾ ਪੀ. ਐੱਮ. ਐੱਲ. ਏ. ਦੀ ਵਿਸ਼ੇਸ਼ ਅਦਾਲਤ ’ਚ 14 ਫੋਰਸ ਦੇ ਪ੍ਰੋਸਿਕਿਊਸ਼ਨ ਕੰਪਲੇਟ ਦੇ ਖ਼ਿਲਾਫ਼ ਕਾਰਵਾਈ ਕੀਤੀ ਹੈ। ਈ. ਡੀ. ਨੇ ਪੰਚਕੂਲਾ ਦੀ ਵਿਸ਼ੇਸ਼ ਪੀ. ਐੱਮ. ਐੱਲ. ਏ. ਦੀ ਅਦਾਲਤ ’ਚ 14 ਮੁਲਜ਼ਮਾਂ ਖ਼ਿਲਾਫ਼ ਅਭਿਯੋਗ ਸ਼ਿਕਾਇਤ ਵੀ ਦਾਇਰ ਕੀਤੀ ਹੈ।

