ED conducts raids in Jammu and Kashmir in a money laundering case linked to terror financing
ਅੱਤਵਾਦ ਵਿੱਤ ਪੋਸ਼ਣ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ‘ਚ ED ਦੀ ਜੰਮੂ ਕਸ਼ਮੀਰ ‘ਚ ਛਾਪੇਮਾਰੀ
ਸ਼੍ਰੀਨਗਰ/ਨਵੀਂ ਦਿੱਲੀ (ਆਵਾਜ਼ਿ ਕੌਮ ਬਿਊਰੋ)-ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਅੱਤਵਾਦ ਵਿੱਤ ਪੋਸ਼ਣ ਨਾਲ ਜੁੜੇ ਮਨੀ ਲਾਂਡਰਿੰਗ ਦੇ ਇਕ ਮਾਮਲੇ ‘ਚ ਮੰਗਲਵਾਰ ਨੂੰ ਜੰਮੂ ਕਸ਼ਮੀਰ ‘ਚ ਕਈ ਥਾਵਾਂ ‘ਤੇ ਛਾਪੇਮਾਰੀ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਮਨੀ ਲਾਂਡਰਿੰਗ ਰੋਕਥਾਮ ਐਕਟ (ਪੀਐੱਮਐੱਲਏ) ਦੇ ਅਧੀਨ ਉਮਰ ਆਦਿਲ ਡਾਰ ਅਤੇ ਉਸ ਦੇ ਸਹਿਯੋਗੀਆਂ ਨਾਲ ਜੁੜੇ ਮਾਮਲੇ ‘ਚ ਸ਼੍ਰੀਨਗਰ ‘ਚ 4 ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਗਈ। ED ਦੇ ਅਨੁਸਾਰ, ਇਹ ਜਾਂਚ ਡਾਰ ਦੇ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਲਈ ਮਦਦਗਾਰ ਵਜੋਂ ਕੰਮ ਕਰਨ ਅਤੇ ਸੰਗਠਨ ਦੀਆਂ ਗਤੀਵਿਧੀਆਂ ‘ਚ ਸਰਗਰਮ ਰੂਪ ਨਾਲ ਸ਼ਾਮਲ ਰਹਿਣ ਦੇ ਦੋਸ਼ਾਂ ਨਾਲ ਸੰਬੰਧਤ ਹੈ। ਦੋਸ਼ ਹੈ ਕਿ ਡਾਰ ਨੂੰ ਪਹਿਲਾਂ ਵੀ ਉਸ ਦੇ ਸਹਿਯੋਗੀਆਂ ਨਾਲ ਭਾਰੀ ਮਾਤਰਾ ‘ਚ ਨਕਦੀ ਅਤੇ ਪਾਬੰਦੀਸ਼ੁਦਾ ਸੰਗਠਨ ਨਾਲ ਜੁੜੀ ਇਤਰਾਜ਼ਯੋਗ ਸਮੱਗਰੀ ਲਿਜਾਂਦੇ ਫੜਿਆ ਗਿਆ ਸੀ। ਡਾਰ ਜੰਮੂ ਕਸ਼ਮੀਰ ‘ਚ ਵੱਖਵਾਦੀ ਅਤੇ ਭਾਰਤ ਵਿਰੋਧੀ ਗਤੀਵਿਧੀਆਂ ‘ਚ ਸ਼ਾਮਲ ਹੋਣ ਦੇ ਮਾਮਲੇ ‘ਚ ਕਰੀਬ 4 ਸਾਲ ਤੱਕ ਜੇਲ੍ਹ ‘ਚ ਰਿਹਾ ਸੀ।

