Famous WWE wrestler passes away; breathes his last at the age of 38
WWE ਦੇ ਮਸ਼ਹੂਰ ਰੈੱਸਲਰ ਦਾ ਦੇਹਾਂਤ, 38 ਸਾਲ ਦੀ ਉਮਰ ‘ਚ ਲਏ ਆਖਰੀ ਸਾਹ
New Delhi, (ਆਵਾਜ਼ਿ ਕੌਮ ਬਿਊਰੋ)-WWE ਦੇ ਉੱਭਰਦੇ ਸੁਪਰਸਟਾਰ ਅਤੇ ਆਸਟ੍ਰੇਲੀਆਈ ਪੇਸ਼ੇਵਰ ਰੈੱਸਲਰ ਜਰਮੇਨ ਹੇਲੀ, ਜਿਸ ਨੂੰ ਰਿੰਗ ਵਿਚ ਬ੍ਰੌਨਸਨ ਰੀਡ ਵਜੋਂ ਜਾਣਿਆ ਜਾਂਦਾ ਹੈ, ਦਾ ਬੀਤੇ ਦਿਨ ਯਾਨੀ 27 ਨਵੰਬਰ, 2026 ਨੂੰ ਦੇਹਾਂਤ ਹੋ ਗਿਆ। ਉਸ ਨੇ 38 ਸਾਲ ਦੀ ਉਮਰ ਵਿਚ ਆਖਰੀ ਸਾਹ ਲਏ। ਪਹਿਲਵਾਨ ਜਰਮੇਨ ਹੇਲੀ ਦੇ ਮੌਤ ਹੋਣ ਦੀ ਪੁਸ਼ਟੀ WWE ਨੇ ਇਕ ਅਧਿਕਾਰਤ ਬਿਆਨ ਜਾਰੀ ਕਰਕੇ ਕੀਤੀ ਹੈ, ਜਿਸ ਉਨ੍ਹਾਂ ਦੱਸਿਆ ਕਿ ਉਸ ਦੀ ਮੌਤ ਡਾਕਟਰੀ ਪੇਚੀਦਗੀਆਂ ਕਾਰਨ ਹੋਈ ਹੈ। WWE ਨੇ ਸੋਸ਼ਲ ਮੀਡੀਆ ‘ਤੇ ਇਹ ਦੁਖਦਾਈ ਖ਼ਬਰ ਸਾਂਝੀ ਕੀਤੀ ਹੈ। ਬ੍ਰੌਨਸਨ ਰੀਡ ਮੂਲ ਰੂਪ ਵਿੱਚ ਆਸਟ੍ਰੇਲੀਆ ਤੋਂ ਸੀ, ਅਤੇ ਉਸਦਾ ਅਸਲੀ ਨਾਮ ਜਰਮੇਨ ਹੇਲੀ ਸੀ। ਬ੍ਰੌਨਸਨ ਰੀਡ ਜਲਦੀ ਹੀ WWE ਦੇ ਸਾਰੇ ਮੁੱਖ ਰੋਸਟਰ ਵਿੱਚ ਆਪਣੀ ਪਛਾਣ ਕਾਇਮ ਕਰ ਚੁੱਕੇ ਸਨ। ਉਸ ਨੂੰ ਕਈ ਮੁੱਖ ਰੋਸਟਰ ਪ੍ਰਦਰਸ਼ਨਾਂ ਵਿੱਚ ਵੀ ਦੇਖਿਆ ਗਿਆ ਸੀ। ਦੱਸ ਦੇਈਏ ਕਿ ਉਹ ਹੁਣ ਆਪਣੇ ਪਿੱਛੇ ਪਤਨੀ ਪੇਜ ਅਤੇ ਛੋਟੀ ਧੀ ਦੇਜਾ ਛੱਡ ਗਿਆ ਹੈ।

