Film actor Chandrachud Singh’s mansion seized, case registered against 7 people including aunt
ਫ਼ਿਲਮ ਅਦਾਕਾਰ ਚੰਦਰਚੂੜ ਸਿੰਘ ਦੀ ਹੜੱਪੀ ਗਈ ਹਵੇਲੀ, ਚਾਚੀ ਸਮੇਤ 7 ਲੋਕਾਂ ’ਤੇ ਮਾਮਲਾ ਦਰਜ
ਅਲੀਗੜ੍ਹ (ਆਵਾਜ਼ਿ ਕੌਮ ਬਿਊਰੋ)-ਫ਼ਿਲਮ ਅਦਾਕਾਰ ਚੰਦਰਚੂੜ ਸਿੰਘ ਅਤੇ ਉਨ੍ਹਾਂ ਦੇ ਭਰਾ ਅਭਿਮਨਿਊ ਸਿੰਘ ਦਾ ਜੱਦੀ ਜਾਇਦਾਦ ਨੂੰ ਲੈ ਕੇ ਵਿਵਾਦ ਹੁਣ ਪੁਲਸ ਜਾਂਚ ਤੱਕ ਪਹੁੰਚ ਗਿਆ ਹੈ। ਇਸ ਮਾਮਲੇ ਦੇ ਸਬੰਧ ਵਿਚ ਅਭਿਮਨਿਊ ਸਿੰਘ ਨੇ ਆਪਣੀ ਚਾਚੀ ਸਮੇਤ 7 ਲੋਕਾਂ ਦੇ ਖਿਲਾਫ ਧੋਖਾਦੇਹੀ, ਫਰਜ਼ੀ ਦਸਤਾਵੇਜ਼ ਤਿਆਰ ਕਰਨ ਅਤੇ ਅਪਰਾਧਿਕ ਸਾਜ਼ਿਸ਼ ਦੇ ਦੋਸ਼ ’ਚ ਮੁਕੱਦਮਾ ਦਰਜ ਕਰਵਾਇਆ ਹੈ। ਦੂਜ ਪਾਸੇ ਇਸ ਮਾਮਲੇ ’ਚ ਅਦਾਕਾਰ ਅਤੇ ਉਨ੍ਹਾਂ ਦੇ ਭਰਾ ਨੇ ਜਾਂਚ ਅਧਿਕਾਰੀ ਦੇ ਸਾਹਮਣੇ ਆਪਣੇ ਬਿਆਨ ਦਰਜ ਕਰਵਾਏ ਹਨ। ਇਸ ਮਾਮਲੇ ਦੇ ਸਬੰਧ ਵਿਚ ਅਦਾਕਾਰ ਚੰਦਰਚੂੜ ਦੇ ਭਰਾ ਅਭਿਮਨਿਊ ਸਿੰਘ ਦਾ ਦੋਸ਼ ਹੈ ਕਿ ਕਰੋੜਾਂ ਰੁਪਏ ਦੀ ਜੱਦੀ ਜਾਇਦਾਦ ਅਤੇ ਪੁਰਾਣੀ ਹਵੇਲੀ ਨੂੰ ਕਥਿਤ ਫਰਜ਼ੀ ਵਸੀਅਤ ਦੇ ਆਧਾਰ ’ਤੇ ਹੜੱਪਣ ਅਤੇ ਵੇਚਣ ਦਾ ਯਤਨ ਕੀਤਾ ਗਿਆ। ਉਨ੍ਹਾਂ ਦਾ ਦਾਅਵਾ ਹੈ ਕਿ ਇਹ ਵਸੀਅਤ ਉਨ੍ਹਾਂ ਦੇ ਦਾਦਾ ਹਰੇਂਦਰ ਪਾਲ ਸਿੰਘ ਦੀ ਮੌਤ ਤੋਂ ਇਕ ਦਿਨ ਪਹਿਲਾਂ ਤਿਆਰ ਕੀਤੀ ਗਈ ਸੀ, ਜਦੋਂ ਉਹ ਗੰਭੀਰ ਤੌਰ ’ਤੇ ਬੀਮਾਰ ਅਤੇ ਬਿਸਤਰ ’ਤੇ ਸਨ। ਮਾਮਲੇ ’ਚ ਗਾਇਤਰੀ ਦੇਵੀ, ਜੈ ਸਿੰਘ ਅਤੇ ਅੰਜਨੀ ਸਿੰਘ ਸਮੇਤ 7 ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਹੈ। ਰੋਰਾਵਰ ਥਾਣਾ ਪੁਲਸ ਨੇ ਮੁਕੱਦਮਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਦਾ ਕਹਿਣਾ ਹੈ ਕਿ ਮਾਮਲੇ ਨਾਲ ਜੁੜੀਆਂ ਸਾਰੀਆਂ ਧਿਰਾਂ ਦੇ ਬਿਆਨ ਦਰਜ ਕੀਤੇ ਜਾਣਗੇ।

