Fresh snowfall in Kashmir; hills covered in a white blanket of snow
ਕਸ਼ਮੀਰ ‘ਚ ਤਾਜ਼ਾ ਬਰਫ਼ਬਾਰੀ, ਬਰਫ਼ ਦੀ ਚਿੱਟੀ ਚਾਦਰ ਨਾਲ ਢੱਕੀਆਂ ਪਹਾੜੀਆਂ
ਪੁੰਛ (ਆਵਾਜ਼ਿ ਕੌਮ ਬਿਊਰੋ)-ਸ਼ੁੱਕਰਵਾਰ ਸ਼ਾਮ ਨੂੰ ਪੁੰਛ-ਰਾਜੌਰੀ ਜ਼ਿਲ੍ਹੇ ਨੂੰ ਘੱਟ ਸਮੇਂ ਵਿਚ ਕਸ਼ਮੀਰ ਨਾਲ ਜੋੜਨ ਵਾਲੀ ਇਤਿਹਾਸਕ ਮੁਗਲ ਰੋਡ ’ਤੇ ਤਾਜ਼ਾ ਬਰਫ਼ਬਾਰੀ ਤੋਂ ਬਾਅਦ ਪੂਰੇ ਖੇਤਰ ਵਿਚ ਠੰਢ ਵਧ ਗਈ ਹੈ। ਬਰਫ਼ ਦੀ ਚਿੱਟੀ ਚਾਦਰ ਨਾਲ ਢੱਕੇ ਪਹਾੜਾਂ ਅਤੇ ਆਸ-ਪਾਸ ਦੇ ਖ਼ੂਬਸੂਰਤ ਨਜ਼ਾਰਿਆਂ ਨੇ ਇਸ ਖੇਤਰ ਦੀ ਸੁੰਦਰਤਾ ਨੂੰ ਚਾਰ ਚੰਨ ਲਗਾ ਦਿੱਤੇ ਹਨ। ਮੁਗਲ ਰੋਡ ਅਤੇ ਇਸ ਦੇ ਆਸ-ਪਾਸ ਦੇ ਪਹਾੜੀ ਇਲਾਕਿਆਂ ਵਿਚ ਬਰਫ਼ਬਾਰੀ ਤੋਂ ਬਾਅਦ ਮਨਮੋਹਕ ਦ੍ਰਿਸ਼ ਦੇਖਣ ਨੂੰ ਮਿਲ ਰਹੇ ਹਨ। ਬਰਫ਼ ਨਾਲ ਢੱਕੀਆਂ ਪਹਾੜੀਆਂ ਅਤੇ ਕੁਦਰਤੀ ਨਜ਼ਾਰੇ ਸੈਲਾਨੀਆਂ ਤੇ ਕੁਦਰਤ ਪ੍ਰੇਮੀਆਂ ਨੂੰ ਆਪਣੇ ਵੱਲ ਖਿੱਚ ਰਹੇ ਹਨ। ਮੁਗਲ ਰੋਡ ਤੋਂ ਲੰਘਣ ਵਾਲੇ ਯਾਤਰੀ ਇਨ੍ਹਾਂ ਖ਼ੂਬਸੂਰਤ ਨਜ਼ਾਰਿਆਂ ਦਾ ਆਨੰਦ ਲੈ ਰਹੇ ਹਨ ਅਤੇ ਕੁਦਰਤੀ ਸੁੰਦਰਤਾ ਨੂੰ ਆਪਣੇ ਕੈਮਰਿਆਂ ਵਿਚ ਕੈਦ ਕਰ ਰਹੇ ਹਨ। ਤਾਜ਼ਾ ਬਰਫ਼ਬਾਰੀ ਨੇ ਇਤਿਹਾਸਕ ਮੁਗਲ ਰੋਡ ਦੀ ਖ਼ੂਬਸੂਰਤੀ ਨੂੰ ਹੋਰ ਵਧਾ ਦਿੱਤਾ ਹੈ। ਸਰਦੀਆਂ ਦੇ ਮੌਸਮ ਵਿਚ ਪਹਾੜਾਂ ਦੀ ਸੁੰਦਰਤਾ ਦਾ ਆਨੰਦ ਲੈਣ ਦੇ ਚਾਹਵਾਨ ਲੋਕਾਂ ਲਈ ਇਹ ਖੇਤਰ ਖਿੱਚ ਦਾ ਕੇਂਦਰ ਬਣ ਰਿਹਾ ਹੈ।

