G7 voices concern over transnational repression, vows strict action

G7 ਨੇ ਟਰਾਂਸਨੈਸ਼ਨਲ ਰੀਪ੍ਰੈਸ਼ਨ ’ਤੇ ਚਿੰਤਾ ਜਤਾਈ, ਸਖ਼ਤ ਕਾਰਵਾਈ ਦਾ ਵਾਅਦਾ

ਅਸੀਂ, G7 ਦੇ ਨੇਤਾ, ਸਰਹੱਦਾਂ ਤੋਂ ਬਾਹਰ ਦਬਾਅ ਬਣਾਉਣ (Transnational Repression – TNR) ਦੀਆਂ ਵੱਧ ਰਹੀਆਂ ਰਿਪੋਰਟਾਂ ਨੂੰ ਲੈ ਕੇ ਗੰਭੀਰ ਚਿੰਤਾ ਜਤਾਉਂਦੇ ਹਾਂ। TNR ਵਿਦੇਸ਼ੀ ਦਖਲਅੰਦਾਜ਼ੀ ਦਾ ਇੱਕ ਅਤਿ ਹਮਲਾਵਰ ਰੂਪ ਹੈ, ਜਿਸਦੇ ਤਹਿਤ ਕੋਈ ਮੁਲਕ ਜਾਂ ਉਸਦੇ ਏਜੰਟ ਵਿਦੇਸ਼ਾਂ ਵਿੱਚ ਵੱਸਦੇ ਵਿਅਕਤੀਆਂ ਜਾਂ ਸਮੂਹਾਂ ਨੂੰ ਡਰਾਉਣ, ਤੰਗ ਕਰਨ, ਨੁਕਸਾਨ ਪਹੁੰਚਾਉਣ ਜਾਂ ਮਜਬੂਰ ਕਰਨ ਦੀ ਕੋਸ਼ਿਸ਼ ਕਰਦੇ ਹਨ।

ਇਹ ਕਰਵਾਈਆਂ ਰਾਸ਼ਟਰੀ ਸੁਰੱਖਿਆ, ਰਾਜ ਦੀ ਖੁਦਮੁਖਤਿਆਰੀ, ਪੀੜਤਾਂ ਦੀ ਸੁਰੱਖਿਆ ਤੇ ਮਨੁੱਖੀ ਅਧਿਕਾਰਾਂ, ਅਤੇ ਅੰਤਰਰਾਸ਼ਟਰੀ ਕਾਨੂੰਨ ਦੇ ਸਿਧਾਂਤਾਂ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ। TNR ਦਾ ਸਾਡੇ ਦੇਸ਼ਾਂ ਵਿੱਚ ਡਰਾਉਣਾ ਅਸਰ ਹੁੰਦਾ ਹੈ। ਇਹ ਕਾਰਵਾਈਆਂ ਆਮ ਤੌਰ ’ਤੇ ਹੱਕਾਂ ਦੀ ਮੰਗ ਕਰਨ ਵਾਲਿਆਂ, ਪੱਤਰਕਾਰਾਂ, ਮਨੁੱਖੀ ਅਧਿਕਾਰ ਕਾਰਕੁਨਾਂ, ਧਾਰਮਿਕ ਘੱਟ ਗਿਣਤੀਆਂ ਅਤੇ ਡਾਇਸਪੋਰਾ ਸਮੂਹਾਂ ਨੂੰ ਨਿਸ਼ਾਨਾ ਬਣਾਉਂਦੀਆਂ ਹਨ।

ਅਸੀਂ TNR ਦੇ ਹਰੇਕ ਰੂਪ ਦੀ ਨਿੰਦਾ ਕਰਦੇ ਹਾਂ, ਜੋ ਕਿ ਅੰਦਰ ਲਿਖੀਆਂ ਗਤੀਵਿਧੀਆਂ ’ਚ ਸ਼ਾਮਲ ਹੋ ਸਕਦੀਆਂ ਹਨ:
• ਧਮਕੀਆਂ ਜਾਂ ਸਿੱਧੀਆਂ ਹਿੰਸਕ ਘਟਨਾਵਾਂ, ਜਿਵੇਂ ਕਿ ਹਮਲਾ, ਅਗਵਾ ਜਾਂ ਕਤਲ;
• ਹੋਰ ਦੇਸ਼ਾਂ, ਅੰਤਰਰਾਸ਼ਟਰੀ ਸੰਗਠਨਾਂ ਜਾਂ ਸੰਯੁਕਤ ਮੰਚਾਂ ਨਾਲ ਸਹਿਯੋਗ ਦੀ ਗਲਤ ਵਰਤੋਂ, ਜਿਵੇਂ ਕਿ ਵਿਅਕਤੀਆਂ ਦੀ ਜਬਰਨ ਵਾਪਸੀ, ਜਾਂ ਉਨ੍ਹਾਂ ’ਤੇ ਕਾਨੂੰਨੀ ਜਾਂ ਜਾਂਚ ਦੇ ਉਪਕਰਣਾਂ ਰਾਹੀਂ ਦਬਾਅ ਬਣਾਉਣਾ;
• ਪਾਸਪੋਰਟ ਜ਼ਬਤ ਕਰਕੇ, ਦਸਤਾਵੇਜ਼ ਰੱਦ ਕਰਕੇ ਜਾਂ ਕੌਂਸਲਰ ਸੇਵਾਵਾਂ ਨਕਾਰ ਕੇ ਕਿਸੇ ਵਿਅਕਤੀ ਦੀ ਜਬਰਨ ਵਾਪਸੀ;
• ਡਿਜ਼ੀਟਲ TNR ਜਿਵੇਂ ਕਿ ਡੌਕਸਿੰਗ, ਔਰਤਾਂ ਉੱਤੇ ਟੀਕਾ ਟਿੱਪਣੀਆਂ ਕਰਨਾ ਜਾਂ ਉਨ੍ਹਾਂ ਦੀ ਬਦਨਾਮੀ ਕਰਨਾ, ਤਾਂ ਜੋ ਉਨ੍ਹਾਂ ਨੂੰ ਚੁੱਪ ਕਰਵਾਇਆ ਜਾ ਸਕੇ ਜਾਂ ਉਨ੍ਹਾਂ ਤੋਂ ਬਦਲਾ ਲਿਆ ਜਾ ਸਕੇ;
• ਨਿਗਰਾਨੀ ਕਰਨ, ਟਰੈਕ ਕਰਨ, ਹੈਕ ਕਰਨ ਜਾਂ ਆਨਲਾਈਨ ਹਿਰਾਸਤ ਕਰਨ ਲਈ ਸਪਾਈਵੇਅਰ ਜਾਂ ਸਾਈਬਰ ਟੂਲਜ਼ ਦੀ ਵਰਤੋਂ;
• ਪਰਿਵਾਰਕ ਮੈਂਬਰਾਂ ਵਿਰੁੱਧ ਸਿੱਧੀਆਂ ਜਾਂ ਅਸਿੱਧੀਆਂ ਧਮਕੀਆਂ।

ਅਸੀਂ ਵਿਦੇਸ਼ਾਂ ਵਿੱਚ ਸਾਡੇ ਨਾਗਰਿਕਾਂ ਵਿਰੁੱਧ ਮੁਲਕਾਂ ਜਾਂ ਉਨ੍ਹਾਂ ਦੇ ਏਜੰਟਾਂ ਵੱਲੋਂ ਕੀਤੀਆਂ ਜਾ ਰਹੀਆਂ ਧਮਕੀਆਂ, ਜਿਵੇਂ ਕਿ ਬੇਬੁਨਿਆਦ ਗ੍ਰਿਫ਼ਤਾਰੀ, ਦਾ ਵੀ ਗੰਭੀਰ ਨੋਟਿਸ ਲੈਂਦੇ ਹਾਂ।

ਅਸੀਂ ਮੰਨਦੇ ਹਾਂ ਕਿ ਇਹ ਖ਼ਤਰਾ ਰੋਕਣ ਵਿੱਚ ਸਿਵਲ ਸੋਸਾਇਟੀ, ਅਕਾਦਮਿਕ ਸੰਸਥਾਵਾਂ ਅਤੇ ਪ੍ਰਾਈਵੇਟ ਸੈਕਟਰ ਦਾ ਵੀ ਮਹੱਤਵਪੂਰਨ ਯੋਗਦਾਨ ਹੈ। ਅਸੀਂ 2025 ਵਿੱਚ ਓਟਾਵਾ ਵਿੱਚ ਹੋਈ G7 ਬਹੁ-ਪੱਖੀ ਸੰਵਾਦ ਕੌਂਫਰੰਸ ਤੋਂ ਆਈਆਂ ਸਿਫ਼ਾਰਸ਼ਾਂ ਦਾ ਸਵਾਗਤ ਕਰਦੇ ਹਾਂ, ਜਿਸਦਾ ਮਕਸਦ TNR ਦਾ ਸ਼ਿਕਾਰ ਬਣ ਰਹੇ ਲੋਕਾਂ ਦੀ ਰੱਖਿਆ ਲਈ ਠੋਸ ਰਣਨੀਤੀਆਂ ਤਿਆਰ ਕਰਨੀ ਸੀ।

2018 ਦੇ Charlevoix ਸਮਝੌਤੇ ਨੂੰ ਅੱਗੇ ਵਧਾਉਂਦੇ ਹੋਏ, ਅਸੀਂ G7 ਦੇ ਨੇਤਾ ਵਚਨਬੱਧ ਹਾਂ ਕਿ TNR ਬਾਰੇ ਇਕੋ ਰਾਏ ਬਣਾਈਏ, ਲੋਕਾਂ ਨੂੰ ਜਾਗਰੂਕ ਕਰੀਏ, ਅਤੇ ਜਿਨ੍ਹਾਂ ਨੇ ਇਹ ਹਮਲੇ ਕੀਤੇ ਹਨ ਉਨ੍ਹਾਂ ਉੱਤੇ ਸਖਤੀ ਵਧਾਈਏ। ਅਸੀਂ ਇਸ ਉਦੇਸ਼ ਹੇਠ ਲੈਖੇ ਕਦਮ ਚੁੱਕਣ ਦਾ ਇਰਾਦਾ ਰਖਦੇ ਹਾਂ:
• TNR ਦੇ ਖ਼ਤਰੇ ਅਤੇ ਇਸਦੇ ਹੱਕਾਂ ਤੇ ਲੋਕਤੰਤਰ ’ਤੇ ਪੈਣ ਵਾਲੇ ਪ੍ਰਭਾਵ ਬਾਰੇ ਵਿਸ਼ਵ ਪੱਧਰੀ ਸਮਝ ਬਣਾਉਣੀ; RRM (Rapid Response Mechanism) ਦੀਆਂ ਰਿਪੋਰਟਾਂ ਵਿੱਚ TNR ਦੀ ਗੱਲ ਸ਼ਾਮਲ ਕਰਨੀ; ਹੋਰ ਸਾਂਝੇਦਾਰ ਦੇਸ਼ਾਂ ਅਤੇ ਅੰਤਰਰਾਸ਼ਟਰੀ ਮੰਚਾਂ ਨਾਲ ਸੰਜੋਗ ਵਧਾਉਣਾ;
• ਇਕ TNR ਵਿਰੋਧੀ ਢਾਂਚਾ ਤਿਆਰ ਕਰਨਾ, ਜਿਸ ’ਚ ਸਾਂਝੀ ਜਾਣਕਾਰੀ, ਕਾਨੂੰਨੀ/ਨੀਤੀਕਤ ਹੱਲ, ਅਤੇ ਭਾਈਚਾਰੇ ਨਾਲ ਸੰਵਾਦ ਦੇ ਸਰੋਤ ਸ਼ਾਮਲ ਹੋਣ;
• G7 RRM ਰਾਹੀਂ ਇਕ Digital TNR Detection Academy ਸ਼ੁਰੂ ਕਰਨੀ, ਜੋ ਕਿ ਨਵੇਂ ਤਕਨੀਕੀ ਖ਼ਤਰਿਆਂ ਦੀ ਪਛਾਣ ਅਤੇ ਪ੍ਰਤੀਕਿਰਿਆ ਲਈ ਹੁਨਰ ਅਤੇ ਟੂਲ ਮੁਹੱਈਆ ਕਰੇਗੀ;
• ਉਹਨਾਂ ਵਿਅਕਤੀਆਂ ਦੀ ਮਦਦ ਕਰਨੀ ਜੋ TNR ਦੇ ਨਿਸ਼ਾਨੇ ’ਤੇ ਹਨ, ਅਤੇ ਉਹਨਾਂ ਸੰਗਠਨਾਂ ਦੀ ਜੋ ਇਹ ਖ਼ਤਰਾ ਰੋਕਣ ਵਿੱਚ ਲਗਾਤਾਰ ਕੰਮ ਕਰ ਰਹੇ ਹਨ—ਜਿਵੇਂ ਕਿ Canada-UK Common Good Cyber Fund ਰਾਹੀਂ।

ਅਸੀਂ ਆਪਣੀਆਂ ਜਨਤਾਵਾਂ ਦੀ ਸੁਰੱਖਿਆ ਯਕੀਨੀ ਬਣਾਉਣ, ਮਨੁੱਖੀ ਅਧਿਕਾਰਾਂ ਦੀ ਰੱਖਿਆ ਕਰਨ (ਚਾਹੇ ਆਨਲਾਈਨ ਹੋਣ ਜਾਂ ਆਫਲਾਈਨ), ਅਤੇ ਆਪਣੀ ਰਾਜਸੀ ਖੁਦਮੁਖਤਿਆਰੀ ਦੀ ਰਾਖੀ ਕਰਨ ਲਈ ਆਪਣੀਆਂ ਕੋਸ਼ਿਸ਼ਾਂ ਨੂੰ ਦੋਹਰਾਵਾਂਗੇ।