ਇੰਡੀਆ AI ਇਮਪੈਕਟ ਸਮਿਟ ‘ਚ ਚੀਨੀ ਰੋਬੋਟ ਨੂੰ ਆਪਣਾ ਦੱਸਣ ਵਾਲੀ ਗਲਗੋਟੀਆ ਯੂਨੀਵਰਸਿਟੀ ਨੂੰ ਬਾਹਰ ਕੱਢਿਆ ਗਿਆ

18 ਫਰਵਰੀ 2026, ਦਿੱਲੀ – ਦਿੱਲੀ ਵਿੱਚ ਚੱਲ ਰਹੇ ਇੰਡੀਆ AI ਇਮਪੈਕਟ ਸਮਿਟ ਵਿੱਚ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ। ਗਲਗੋਟੀਆ ਯੂਨੀਵਰਸਿਟੀ ਨੇ ਚੀਨੀ ਕੰਪਨੀ Unitree ਦੇ ਰੋਬੋਟਿਕ ਡੌਗ (Unitree Go2) ਨੂੰ ‘ਓਰੀਅਨ’ ਨਾਮ ਦੇ ਕੇ ਆਪਣਾ ਬਣਾਇਆ ਰੋਬੋਟ ਦੱਸ ਕੇ ਪ੍ਰਦਰਸ਼ਿਤ ਕੀਤਾ ਸੀ। ਇਸ ਗਲਤ ਪੇਸ਼ਕਾਰੀ ਨੂੰ ਲੈ ਕੇ ਸਰਕਾਰ ਨੇ ਯੂਨੀਵਰਸਿਟੀ ਨੂੰ ਤੁਰੰਤ ਸਮਿਟ ਦੇ ਐਕਸਪੋ ਏਰੀਆ ਖਾਲੀ ਕਰਨ ਦਾ ਆਦੇਸ਼ ਦਿੱਤਾ ਹੈ ਅਤੇ ਯੂਨੀਵਰਸਿਟੀ ਨੂੰ ਸਮਿਟ ਤੋਂ ਬਾਹਰ ਕਰ ਦਿੱਤਾ ਗਿਆ ਹੈ।
ਯੂਨੀਵਰਸਿਟੀ ਨੇ ਰੋਬੋਟ ਨੂੰ ਆਪਣੀ ਤਕਨੀਕੀ ਪ੍ਰਾਪਤੀ ਵਜੋਂ ਪੇਸ਼ ਕੀਤਾ ਸੀ ਜਿਸ ਨਾਲ ਸਮਿਟ ਵਿੱਚ ਮੌਜੂਦ ਐਕਸਪਰਟਸ ਅਤੇ ਆਗੂਆਂ ਵਿੱਚ ਭੜਾਸ ਭੜਕ ਗਈ। ਸਰਕਾਰ ਨੇ ਇਸ ਨੂੰ ਗੰਭੀਰ ਮਾਮਲਾ ਮੰਨਦਿਆਂ ਤੁਰੰਤ ਕਾਰਵਾਈ ਕੀਤੀ ਹੈ। ਇਹ ਘਟਨਾ AI ਅਤੇ ਤਕਨੀਕੀ ਇਨੋਵੇਸ਼ਨ ਨਾਲ ਜੁੜੇ ਸਮਾਗਮਾਂ ਵਿੱਚ ਪਾਰਦਰਸ਼ਤਾ ਅਤੇ ਸੱਚਾਈ ਨੂੰ ਲੈ ਕੇ ਵੱਡੀ ਚਰਚਾ ਛੇੜ ਰਹੀ ਹੈ। ਗਲਗੋਟੀਆ ਯੂਨੀਵਰਸਿਟੀ ਵੱਲੋਂ ਅਜੇ ਤੱਕ ਇਸ ਮਾਮਲੇ ‘ਤੇ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ।

