Gold worth Rs 2.09 crore seized from passengers arriving from Bahrain at Mumbai Airport
ਮੁੰਬਈ ਏਅਰਪੋਰਟ ‘ਤੇ ਬਹਿਰੀਨ ਤੋਂ ਆਏ ਯਾਤਰੀਆਂ ਕੋਲੋਂ 2.09 ਕਰੋੜ ਦਾ ਸੋਨਾ ਬਰਾਮਦ
ਮੁੰਬਈ (ਆਵਾਜ਼ਿ ਕੌਮ ਬਿਊਰੋ)-ਬਹਿਰੀਨ ਤੋਂ ਮੁੰਬਈ ਏਅਰਪੋਰਟ ਪਹੁੰਚੇ 2 ਯਾਤਰੀਆਂ ਕੋਲੋਂ ਕਰੀਬ 2.09 ਕਰੋੜ ਰੁਪਏ ਦਾ 1.68 ਕਿਲੋਗ੍ਰਾਮ ਸੋਨਾ (ਸੋਨੇ ਦਾ ਬੁਰਾਦਾ) ਬਰਾਮਦ ਕੀਤਾ ਗਿਆ ਹੈ। ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਅਨੁਸਾਰ, ਦੋਸ਼ੀਆਂ ਨੇ ਸੋਨਾ ਆਪਣੇ ਅੰਡਵੀਅਰ ‘ਚ ਲੁਕਾ ਰੱਖਿਆ ਸੀ। ਉਨ੍ਹਾਂ ਦੱਸਿਆ ਕਿ ਕਸਟਮ ਏਅਰ ਇੰਟੈਲੀਜੈਂਸ ਯੂਨਿਟ (ਏਆਈਯੂ) ਦੇ ਅਧਿਕਾਰੀਆਂ ਨੇ ਮੰਗਲਵਾਰ ਨੂੰ ਛਤਰਪਤੀ ਮਹਾਰਾਜ ਅੰਤਰਰਾਸ਼ਟਰੀ ਏਅਰਪੋਰਟ ‘ਤੇ ਪਹੁੰਚੇ ਦੋਵੇਂ ਯਾਤਰੀਆਂ ਨੂੰ ਰੋਕਿਆ। ਇਕ ਅਧਿਕਾਰੀ ਨੇ ਦੱਸਿਆ ਕਿ ਤਲਾਸ਼ੀ ਦੌਰਾਨ ਏ.ਆਈ.ਯੂ. ਦੇ ਕਰਮਚਾਰੀਆਂ ਨੇ ਇਨ੍ਹਾਂ ਯਾਤਰੀਆਂ ਦੇ ਅੰਡਰਵੀਅਰ ਦੇ ਅੰਦਰ ਵੱਡੀ ਚਾਲਾਕੀ ਨਾਲ ਲੁਕਾ ਕੇ ਮੋਮ ਵਜੋਂ ਰੱਖਿਆ ਗਿਆ ਸੋਨੇ ਦਾ ਬੁਰਾਦਾ ਬਰਾਮਦ ਕੀਤਾ। ਅਧਿਕਾਰੀ ਨੇ ਕਿਹਾ ਕਿ ਇਹ ਤਸਕਰੀ ਸਰਕਾਰ ਦੁਆਰਾ ਮਾਨਤਾ ਪ੍ਰਾਪਤ ਮੁਲਾਂਕਣਕਰਤਾ ਦੁਆਰਾ ਪ੍ਰਮਾਣਿਤ ਕਰਵਾਈ ਗਈ ਅਤੇ ਕਸਟਮ ਐਕਟ ਦੇ ਤਹਿਤ ਜ਼ਬਤ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਤਸਕਰੀ ਮਾਮਲੇ ਦੀ ਜਾਂਚ ਜਾਰੀ ਹੈ।

