Himachal: The day after the wedding, a bride was showered with jewellery worth lakhs, on the pretext of shopping…
ਹਿਮਾਚਲ: ਵਿਆਹ ਤੋਂ ਅਗਲੇ ਦਿਨ ਲੱਖਾਂ ਦੇ ਗਹਿਣੇ ਲੈ ਰਫੂਚੱਕਰ ਹੋਈ ਲਾੜੀ, ਸ਼ਾਂਪਿੰਗ ਦੇ ਬਹਾਨੇ…
ਕਾਂਗੜਾ (ਆਵਾਜ਼ਿ ਕੌਮ ਬਿਊਰੋ)- ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਦੇ ਜੈਸਿੰਘਪੁਰ ਸਬ-ਡਿਵੀਜ਼ਨ ਦੇ ਇੱਕ ਵਿਅਕਤੀ ਨੇ ਲੰਬਾਗਾਓਂ ਪੁਲਸ ਸਟੇਸ਼ਨ ਵਿੱਚ ਵਿਆਹ ਕਰਵਾਉਣ ਦੇ ਨਾਮ ‘ਤੇ ਉਸ ਨਾਲ ਲੱਖਾਂ ਰੁਪਏ ਦੀ ਠੱਗੀ ਮਾਰੇ ਜਾਣ ਦੀ ਸ਼ਿਕਾਇਤ ਦਰਜ ਕਰਵਾਈ ਹੈ। ਵਿਅਕਤੀ ਦੀ ਸ਼ਿਕਾਇਤ ਦੇ ਆਧਾਰ ‘ਤੇ ਪੁਲਸ ਨੇ ਮਾਮਲਾ ਦਰਜ ਕਰਕੇ ਇਸ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ। ਸ਼ਿਕਾਇਤਕਰਤਾ ਦੇ ਅਨੁਸਾਰ ਉਸਦੇ ਪੁੱਤਰ ਦਾ ਵਿਆਹ ਇੱਕ ਧਾਰਮਿਕ ਸਥਾਨ ‘ਤੇ ਇੱਕ ਔਰਤ ਨਾਲ ਹੋਇਆ। ਦੋਸ਼ ਹੈ ਕਿ ਵਿਆਹ ਕਰਵਾਉਣ ਵਾਲੇ ਸ਼ਖ਼ਸ ਨੇ ਕਿ ਮੈਰਿਜ ਬਿਊਰੋ ਆਪਰੇਟਰ ਵਜੋਂ ਵੱਡੀ ਰਕਮ ਵਸੂਲ ਕੀਤੀ। ਵਿਆਹ ਤੋਂ ਅਗਲੇ ਦਿਨ ਕੁੜੀ ਦੇ ਪਰਿਵਾਰ ਵਾਲਿਆਂ ਨੇ ਸਾਮਾਨ ਅਤੇ ਦਸਤਾਵੇਜ਼ ਦੇਣ ਦੇ ਬਹਾਨੇ ਨਵ-ਵਿਆਹੇ ਜੋੜੇ ਨੂੰ ਘਰ ਬੁਲਾਇਆ। ਫਿਰ ਸ਼ਾਪਿੰਗ ਕਰਦੇ ਸਮੇਂ ਉਕਤ ਲਾੜੀ ਕਥਿਤ ਤੌਰ ‘ਤੇ ਆਪਣੇ ਨਾਲ ਆਏ ਲੋਕਾਂ ਨਾਲ ਚਲੀ ਗਈ, ਜਿਸ ਦੀ ਬਹੁਤ ਭਾਲ ਕੀਤੀ ਗਈ ਪਰ ਉਹ ਨਹੀਂ ਮਿਲੀ। ਪੀੜਤ ਦਾ ਦੋਸ਼ ਹੈ ਕਿ ਉਸਨੂੰ ਵਿੱਤੀ ਨੁਕਸਾਨ, ਜਿਸ ਵਿੱਚ ਨਕਦੀ, ਗਹਿਣੇ ਅਤੇ ਵਿਆਹ ਦੇ ਹੋਰ ਖਰਚੇ ਸ਼ਾਮਲ ਹਨ, ਹੋਇਆ ਹੈ। ਇਸ ਦੌਰਾਨ ਪਾਲਮਪੁਰ ਦੇ ਡੀਐਸਪੀ ਸੁਨੀਲ ਰਾਣਾ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਸ਼ਿਕਾਇਤ ਦੇ ਆਧਾਰ ‘ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਸ ਸਾਰੇ ਪਹਿਲੂਆਂ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।

