Huge increase in demand for Chinese goods, domestic economic growth slows
ਚੀਨੀ ਵਸਤੂਆਂ ਦੀ ਮੰਗ ‘ਚ ਭਾਰੀ ਵਾਧਾ, ਘਰੇਲੂ ਆਰਥਿਕ ਰਫ਼ਤਾਰ ਸੁਸਤ
ਬੀਜਿੰਗ (ਆਵਾਜ਼ਿ ਕੌਮ ਬਿਊਰੋ)- ਪਿਛਲੇ ਮਹੀਨੇ ਚੀਨ ਦਾ ਵਪਾਰਕ ਸਰਪਲੱਸ 1 ਟ੍ਰਿਲੀਅਨ ਡਾਲਰ ਤੋਂ ਪਾਰ ਹੋ ਗਿਆ ਹੈ, ਪਰ ਦੇਸ਼ ਦੇ ਅੰਦਰ ਇਸ ਦੀ ਅਰਥਵਿਵਸਥਾ ਦੀ ਰਫ਼ਤਾਰ ਸੁਸਤ ਪੈ ਰਹੀ ਹੈ। ਅਕਤੂਬਰ ਮਹੀਨੇ ਦੌਰਾਨ ਦੁਨੀਆ ਦੀ ਇਹ ਦੂਜੀ ਸਭ ਤੋਂ ਵੱਡੀ ਅਰਥਵਿਵਸਥਾ ਕਈ ਮੋਰਚਿਆਂ ‘ਤੇ ਕਮਜ਼ੋਰ ਪਈ, ਜੋ ਦੇਸ਼ ਦੀ ਅਰਥਵਿਵਸਥਾ ਵਿੱਚ ਦੋਹਰੇ ਰੂਪ ਨੂੰ ਦਰਸਾਉਂਦੀ ਹੈ। ਬਾਹਰੀ ਮੁਲਕਾਂ ਨੂੰ ਵਧ ਰਹੀ ਬਰਾਮਦ ਦੇ ਬਾਵਜੂਦ, ਘਰੇਲੂ ਪੱਧਰ ‘ਤੇ ਸੁਸਤ ਖਪਤਕਾਰ ਖਰਚਾ, ਘਟਦਾ ਨਿਵੇਸ਼ ਅਤੇ ਰੀਅਲ ਅਸਟੇਟ ਖੇਤਰ ਦੀ ਅੰਤਹੀਣ ਮੰਦੀ ਬਣੀ ਹੋਈ ਹੈ।
