Indian youth steals diamond in Singapore! Court sentences him to jail
ਸਿੰਗਾਪੁਰ ‘ਚ ਭਾਰਤੀ ਨੌਜਵਾਨ ਨੇ ਚੋਰੀ ਕਰ ਲਿਆ ਹੀਰਾ ! ਅਦਾਲਤ ਨੇ ਸੁਣਾਈ ਜੇਲ੍ਹ ਦੀ ਸਜ਼ਾ
Singapore, (ਆਵਾਜ਼ਿ ਕੌਮ ਬਿਊਰੋ)-ਸਿੰਗਾਪੁਰ ਦੇ ਚਾਈਨਾਟਾਊਨ ਇਲਾਕੇ ‘ਚ ਗਹਿਣਿਆਂ ਦੀ ਦੁਕਾਨ ਤੋਂ ਹੀਰਾ ਚੋਰੀ ਕਰਨ ਦੇ ਮਾਮਲੇ ਵਿਚ ਮੰਗਲਵਾਰ ਨੂੰ 30 ਸਾਲਾ ਭਾਰਤੀ ਨਾਗਰਿਕ ਨੂੰ ਦੋ ਸਾਲ ਤੋਂ ਵੱਧ ਜੇਲ ਦੀ ਸਜ਼ਾ ਸੁਣਾਈ ਗਈ ਹੈ। ‘ਚੈਨਲ ਨਿਊਜ਼ ਏਸ਼ੀਆ’ ਦੀ ਰਿਪੋਰਟ ਅਨੁਸਾਰ, ਸੇਰਾਸੀਆ ਮਿਲਨ ਰਮਣਿਕਭਾਈ ਨੇ ਚੋਰੀ ਦਾ ਜੁਰਮ ਕਬੂਲ ਕਰ ਲਿਆ ਹੈ। ਉਸ ਦੇ ਸਾਥੀ 41 ਸਾਲਾ ਮੰਗਰੋਲੀਆ ਮਨੋਜ ਕੁਮਾਰ ਕੁਰਜੀਭਾ ਨੂੰ ਜੁਲਾਈ ਵਿਚ 26 ਮਹੀਨੇ ਅਤੇ 2 ਹਫ਼ਤੇ ਦੀ ਸਜ਼ਾ ਸੁਣਾਈ ਗਈ ਸੀ। ਖ਼ਬਰ ਅਨੁਸਾਰ, ਦੋਵਾਂ ਮੁਲਜ਼ਮਾਂ ਨੇ ਭਾਰਤ ਦੇ ਸੂਰਤ ਸ਼ਹਿਰ ਤੋਂ ਇਕ ਨਕਲੀ ਹੀਰਾ ਤਿਆਰ ਕਰਵਾਇਆ ਸੀ। ਦੱਸਿਆ ਜਾ ਰਿਹਾ ਹੈ ਕਿ ਸੇਰਾਸੀਆ ਨੇ ਆਰਡਰ ਦੇ ਕੇ ਬਣਵਾਏ ਗਏ ਨਕਲੀ ਹੀਰੇ ਨੂੰ ਆਪਣੇ ਮੂੰਹ ਵਿਚ ਲੁਕੋ ਕੇ ਰੱਖਿਆ। ਉਸ ਨੇ ਅਸਲੀ ਹੀਰੇ ਦੇ ਬਦਲੇ ਨਕਲੀ ਹੀਰਾ ਰੱਖ ਦਿੱਤਾ ਅਤੇ ਫਿਰ ਅਸਲੀ ਹੀਰੇ ਨੂੰ ਮੂੰਹ ’ਚ ਲੁਕੋ ਲਿਆ ਸੀ।

