ਇੰਟਰਨੈਸ਼ਨਲ ਪੰਥਕ ਦਲ ਵੱਲੋਂ ਹੜ੍ਹ ਪੀੜਤਾਂ ਲਈ ਨਿਭਾਈਆਂ ਜਾ ਰਹੀਆਂ ਵੱਡਮੁੱਲੀਆਂ ਸੇਵਾਵਾਂ-ਸਿੰਘ ਸਾਹਿਬ

ਪਸ਼ੂਆਂ ਵਾਸਤੇ ਫੀਡ, ਚਾਰਾ ਤੇ ਪਾਣੀ ‘ਚ ਘਿਰੇ ਲੋਕਾਂ ਲਈ ਘਰ-ਘਰ ਮੈਡੀਕਲ ਸਹੂਲਤਾਂ ਪਹੁੰਚਾਉਣ ਦੇ ਸਰਗਰਮ ਕਾਰਜ
ਡੇਰਾ ਬਾਬਾ ਨਾਨਕ- ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸਾਬਕਾ ਜਥੇਦਾਰ ਅਤੇ ਇੰਟਰਨੈਸ਼ਨਲ ਪੰਥਕ ਦਲ ਦੇ ਸਰਪ੍ਰਸਤ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਜੀ ਖਾਲਸਾ ਨੇ ਹੜ੍ਹਾਂ ਦੀ ਮਾਰ ਹੇਠ ਆਏ ਡੇਰਾ ਬਾਬਾ ਨਾਨਕ ਹਲਕੇ ਦੇ ਪਿੰਡਾਂ ਵਿੱਚ ਜਾ ਕੇ ਹੜ ਪੀੜਤਾਂ ਦੀਆਂ ਮੁਸ਼ਕਲਾਂ ਸੁਣੀਆਂ ਤੇ ਭਰੋਸਾ ਦਿੱਤਾ ਕਿ ਸਾਡੀ ਜਥੇਬੰਦੀ ਦੁੱਖ ਦੇ ਇਸ ਸਮੇਂ ਵਿੱਚ ਤੁਹਾਡੇ ਨਾਲ ਖੜ੍ਹੀ ਹੈ ਤੇ ਹਰ ਤਰ੍ਹਾਂ ਨਾਲ ਤੁਹਾਨੂੰ ਸਹਿਯੋਗ ਤੇ ਸਹੂਲਤਾਂ ਦਿੱਤੀਆਂ ਜਾਣਗੀਆਂ। ਹੜ ਪ੍ਰਭਾਵਤ ਪਿੰਡਾਂ ਠੇਠਰਕੇ, ਪੱਖੋਕੇ, ਵੈਰੋਕੇ, ਖਾਸਾਂਵਾਲੀ, ਧਰਮਕੋਟ ਰੰਧਾਵਾ, ਧਰਮਕੋਟ ਪੱਤਣ, ਗੁਰੂ ਚੱਕ, ਸਹਿਜਾਦਾ ਕਲਾਂ, ਮਨਸੂਰ, ਡਾਲਾ, ਪੰਨਵਾ, ਮੋਹਲੋਵਾਲੀ, ਘੋਨੇਵਾਲਾ, ਮਾਂਡੀਵਾਲਾ, ਘਣੀਏ ਕੇ ਬੇਟ, ਰੱਤੜ-ਛੱਤੜ, ਜੋੜੀਆਂ ਖੁਰਦ, ਰਰੂਵਾਲ, ਅਗਵਾਨ, ਤਲਵੰਡੀ ਗੁਰਾਇਆਂ, ਚੋੜਾ ਤਪਾਲਾਂ, ਸ਼ਕਰੀ, ਤਲਵੰਡੀ ਹਿੰਦੂਆਂ, ਰੱਤਾ-ਅਬਦਾਲ, ਹਵੇਲੀ ਕਲਾਂ, ਪੱਬਾਂਰਾਲੀ, ਪੁਰਾਣਾ ਵਾਹਲਾ ਆਦਿ ਪਿੰਡਾਂ ਵਿੱਚ ਜਾ ਕੇ ਹੜ ਪੀੜਤਾਂ ਦੀਆਂ ਤਕਲੀਫਾਂ ਨੂੰ ਸੁਣਿਆ ਤੇ ਫਤਹਿਗੜ੍ਹ ਚੂੜੀਆਂ ਰੋਡ ‘ਤੇ ਸ਼ਾਹਪੁਰ ਜਾਜਨ ਪਿੰਡ ਵਿੱਚ ਮੇਨ ਰੋਡ ਤੇ ਲੰਗਰ ਅਤੇ ਫਰੀ ਮੈਡੀਕਲ ਕੈਂਪ ਪੱਕੇ ਤੌਰ ਤੇ ਲਗਾਏ, ਪਸ਼ੂਆਂ ਵਾਸਤੇ ਆਚਾਰ ਤੇ ਫੀਡ ਦੀ ਸੇਵਾ ਵੀ ਚੱਲ ਰਹੀ ਹੈ। ਗੱਡੀਆਂ ਵਿੱਚ ਚੱਲਦਾ ਫਿਰਦਾ ਮੈਡੀਕਲ ਕੈਂਪ, ਮਰੀਜਾਂ ਨੂੰ ਘਰ-ਘਰ ਜਾ ਕੇ ਦਵਾਈ ਪਹੁੰਚਾਉਣ ਦੇ ਪ੍ਰਬੰਧ ਵੀ ਕੀਤੇ ਜਾ ਰਹੇ ਹਨ। ਉਨ੍ਹਾਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਹੜਾਂ ਦੀ ਮਾਰ ਹੇਠ ਆਏ ਸਾਰੇ ਪਿੰਡਾਂ ਦੇ ਲੋਕਾਂ ਦੀਆਂ ਸਾਰਿਆਂ ਨੂੰ ਖੁੱਲ੍ਹਦਿਲੀ ਨਾਲ ਮੱਦਦ ਕਰਨੀ ਚਾਹੀਦੀ ਹੈ। ਇੰਟਰਨੈਸ਼ਨਲ ਪੰਥਕ ਦਲ ਵੱਲੋਂ ਜੱਥੇ ਬਣਾ ਕੇ ਫਿਰੋਜ਼ਪੁਰ ਏਰੀਏ, ਸੁਲਤਾਨਪੁਰ ਹਲਕੇ ਵਿੱਚ ਵੀ ਮੈਡੀਕਲ ਕੈਂਪ, ਲੰਗਰ ਤੇ ਸੁੱਕੇ ਰਾਸ਼ਨ ਵੰਡਣ ਦੀਆਂ ਸੇਵਾਵਾਂ ਨਿਰੰਤਰ ਜਾਰੀ ਹਨ। ਇਸ ਮੌਕੇ ਜਥੇਬੰਦੀ ਦੇ ਕਨਵੀਨਰ ਜਥੇਦਾਰ ਦਲੀਪ ਸਿੰਘ ਚਕਰ, ਭਾਈ ਕਿਰਪਾ ਸਿੰਘ ਨੱਥੂਵਾਲਾ, ਪ੍ਰਧਾਨ ਕਿਸਾਨ ਬਚਾਓ ਮੋਰਚਾ ਸਮੂਹ ਕਿਸਾਨ ਜਥੇਬੰਦੀ, ਬਾਬਾ ਸਤਨਾਮ ਸਿੰਘ ਵੱਲੀਆਂ, ਪ੍ਰਧਾਨ ਧਾਰਮਿਕ ਵਿੰਗ, ਸੰਤ ਬਾਬਾ ਜਤਿੰਦਰ ਸਿੰਘ ਗੋਬਿੰਦ ਬਾਗ ਦਾਬਾਂ ਵਾਲੇ, ਸੰਤ ਚਰਨਜੀਤ ਸਿੰਘ ਜੱਸੋਵਾਲ ਮੈਂਬਰ ਐਸਜੀਪੀਸੀ ਤੇ ਮੁੱਖ ਬੁਲਾਰੇ ਬਾਬਾ ਸੱਜਣ ਸਿੰਘ ਮੁਖ ਸਲਾਹਕਾਰ ਜਥੇਦਾਰ ਸਵਰਨਜੀਤ ਸਿੰਘ ਮੁਖੀ ਤਰਨਾ ਦਲ ਦੋਆਬਾ, ਭਾਈ ਵਜੀਰ ਸਿੰਘ ਵਾਂ ਵਾਲੇ, ਰਾਜਿੰਦਰ ਸਿੰਘ ਰਾਜਾ ਪ੍ਰਧਾਨ ਗੁਰਦਾਸਪੁਰ, ਜਥੇ. ਗੁਰਭੇਜ ਸਿੰਘ ਭੈਣੀ ਮੱਸਾ ਸਿੰਘ ਭਾਈ ਸਤਨਾਮ ਸਿੰਘ ਸੈਦੋਲੇਹਲ, ਕਾਰਜ ਸਿੰਘ ਡਲੀਰੀ, ਬਾਬਾ ਦਇਆ ਸਿੰਘ, ਡਾਕਟਰ ਗੋਮਾ ਸਿੰਘ, ਗੁਰਨਾਮ ਸਿੰਘ ਮੁਹਾਲਮ, ਡਾਕਟਰ ਸਤਿੰਦਰ ਸਿੰਘ ਤੇ ਡਾਕਟਰ ਸੁਖਵਿੰਦਰ ਕੌਰ ਆਦਿ ਹਾਜਰ ਸਨ।

