Italy: Fire breaks out in ammunition factory, employees narrowly escape, major accident averted
ਇਟਲੀ: ਗੋਲਾ-ਬਾਰੂਦ ਬਣਾਉਣ ਵਾਲੀ ਫੈਕਟਰੀ ‘ਚ ਲੱਗੀ ਅੱਗ, ਵਾਲ-ਵਾਲ ਬਚੇ ਮੁਲਾਜ਼ਮ, ਵੱਡਾ ਹਾਦਸਾ ਟਲਿਆ
ਰੋਮ (ਆਵਾਜ਼ਿ ਕੌਮ ਬਿਊਰੋ)-ਰੋਮ ਦੇ ਨਜ਼ਦੀਕੀ ਸ਼ਹਿਰ ਕੋਲੇਫੇਰੋ ਵਿੱਚ ਵੀਰਵਾਰ ਨੂੰ ਇੱਕ ਗੋਲਾ-ਬਾਰੂਦ ਬਣਾਉਣ ਵਾਲੀ ਫੈਕਟਰੀ ਵਿੱਚ ਭਿਆਨਕ ਧਮਾਕਾ ਹੋਣ ਦੀ ਖ਼ਬਰ ਮਿਲੀ ਹੈ। ਚੰਗੀ ਕਿਸਮਤ ਰਹੀ ਕਿ ਇਸ ਧਮਾਕੇ ਕਾਰਨ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ। ਪ੍ਰਾਪਤ ਜਾਣਕਾਰੀ ਅਨੁਸਾਰ, ਇਹ ਹਾਦਸਾ ਪੁਰਾਣੇ ਸਿਮੇਲ ਡਿਫੈਂਸਾ ਪਲਾਂਟ ਵਿੱਚ ਅੱਗ ਲੱਗਣ ਤੋਂ ਬਾਅਦ ਵਾਪਰਿਆ। ਲਾਜ਼ੀਓ ਖੇਤਰ ਦੇ ਪ੍ਰਧਾਨ ਫ੍ਰਾਂਸਿਸਕੋ ਰੋਕਾ ਨੇ ਦੱਸਿਆ ਕਿ ਇਹ ਪਲਾਂਟ ਹੁਣ ਕੇ.ਐੱਨ.ਡੀ.ਐੱਸ. ਐਮੋ ਇਟਲੀ ਦੀ ਮਾਲਕੀ ਹੇਠ ਹੈ। ਇਸ ਫੈਕਟਰੀ ਵਿੱਚ ਮੁੱਖ ਤੌਰ ‘ਤੇ ਗੋਲਾ-ਬਾਰੂਦ ਅਤੇ ਸੁਰੱਖਿਆ ਨਾਲ ਜੁੜੇ ਹੋਰ ਉਤਪਾਦ ਤਿਆਰ ਕੀਤੇ ਜਾਂਦੇ ਹਨ। ਪ੍ਰਧਾਨ ਰੋਕਾ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਇਸ ਸਮੇਂ ਪ੍ਰਸ਼ਾਸਨ ਦੀ ਸਭ ਤੋਂ ਵੱਡੀ ਪਹਿਲ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਰਾਹਤ ਕਾਰਜਾਂ ਵਿੱਚ ਜੁਟੇ ਕਰਮਚਾਰੀਆਂ ਨੂੰ ਬਿਹਤਰ ਅਤੇ ਸੁਰੱਖਿਅਤ ਹਾਲਾਤ ਮੁਹੱਈਆ ਕਰਵਾਏ ਜਾ ਰਹੇ ਹਨ ਤਾਂ ਜੋ ਖਤਰੇ ਵਾਲੀ ਸਥਿਤੀ ‘ਤੇ ਜਲਦੀ ਕਾਬੂ ਪਾਇਆ ਜਾ ਸਕੇ। ਪੁਲਸ ਅਤੇ ਸੁਰੱਖਿਆ ਏਜੰਸੀਆਂ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

